ਭਾਰਤੀ ਰਸੋਈ ਵਿੱਚ ਪਕਵਾਨਾਂ ਦੀ ਖੁਸ਼ਬੂ ਵਧਾਉਣ ਲਈ ਕੇਸਰ ਦੀ ਵਰਤੋਂ ਕੀਤੀ ਜਾਂਦੀ ਹੈ। ਕੇਸਰ ਸਿਹਤ ਲਈ ਬਹੁਤ ਫਾਇਦੇਮੰਦ ਹੈ।



ਇਸ ਵਿੱਚ ਵਿੱਟਾਮਿਨ-ਏ, ਫੋਲਿਕ ਐਸਿਡ, ਤਾਂਬਾ, ਕੈਲਸ਼ੀਅਮ, ਲੋਹਾ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ। ਕੇਸਰ ਸਾਡੇ ਸਰੀਰ ਅਤੇ ਚਿਹਰੇ ਲਈ ਵੀ ਚੰਗਾ ਹੁੰਦਾ ਹੈ।



ਗੁਣਾਂ ਨਾਲ ਭਰਪੂਰ ਕੇਸਰ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ ਦੇ ਮੌਸਮ ਵਿੱਚ ਇਸ ਦੀ ਵਰਤੋਂ ਕਰਨਾ ਵਧੀਆ ਹੁੰਦਾ ਹੈ।



ਅੱਜਕੱਲ੍ਹ ਬਹੁਤ ਸਾਰੇ ਲੋਕ, ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ, ਘੱਟ ਦਿਖਾਈ ਦੇਣ ਦੀ ਸਮੱਸਿਆ ਨਾਲ ਪਰੇਸ਼ਾਨ ਹਨ। ਅਜਿਹੇ ਵਿੱਚ ਕੇਸਰ ਦਾ ਰੋਜ਼ਾਨਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੈ।



ਕੇਸਰ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦਾ ਹੈ ਅਤੇ ਚਸ਼ਮੇ ਦੀ ਲੋੜ ਨੂੰ ਵੀ ਘਟਾ ਸਕਦਾ ਹੈ।



ਚਿਹਰੇ ਦੀ ਖੂਬਸੂਰਤੀ ਲਈ ਕੇਸਰ, ਚੰਦਨ ਅਤੇ ਦੁੱਧ ਮਿਲਾ ਕੇ ਫੇਸ ਪੈਕ ਬਣਾਓ। ਇਸ ਪੈਕ ਨੂੰ 20 ਮਿੰਟ ਲਈ ਲਗਾਓ। ਫਿਰ ਠੰਡੇ ਪਾਣੀ ਨਾਲ ਧੋ ਲਵੋ। ਹਫ਼ਤੇ ਵਿੱਚ 1-2 ਵਾਰ ਇਸ ਪੈਕ ਨੂੰ ਲਗਾਉਣ ਨਾਲ ਚਿਹਰੇ ਦਾ ਰੰਗ ਚੰਗਾ ਹੋਵੇਗਾ।



ਕੇਸਰ ਨੂੰ ਚੰਦਨ ਦੇ ਨਾਲ ਮਿਲਾ ਕੇ ਮੱਥੇ 'ਤੇ ਲਗਾਓ। ਅਜਿਹਾ ਕਰਨ ਨਾਲ ਅੱਖਾਂ, ਦਿਮਾਗ ਨੂੰ ਊਰਜਾ ਮਿਲਦੀ ਹੈ। ਇਸ ਪੇਸਟ ਦੀ ਵਰਤੋਂ ਨਾਲ ਸਿਰ ਦਰਦ ਤੋਂ ਵੀ ਤੁਹਾਨੂੰ ਰਾਹਤ ਮਿਲਦੀ ਹੈ।



ਕੇਸਰ ਬੁਖ਼ਾਰ, ਸਰਦੀ ਅਤੇ ਜੁਕਾਮ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। 1 ਗਲਾਸ ਦੁੱਧ ਵਿੱਚ ਚੁਟਕੀ ਭਰ ਕੇਸਰ ਅਤੇ ਸ਼ਹਿਦ ਮਿਲਾ ਕੇ ਪੀਓ।



ਤੁਸੀਂ ਕੇਸਰ ਨਾਲ ਪਾਣੀ ਮਿਲਾ ਕੇ ਪੇਸਟ ਵੀ ਬਣਾਉ। ਇਸ ਪੇਸਟ ਨੂੰ ਗਰਦਨ ਅਤੇ ਛਾਤੀ 'ਤੇ ਲਗਾਉਣ ਨਾਲ ਸਰਦੀਆਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।



ਜੇਕਰ ਤੁਸੀਂ ਤਣਾਅ ਨਾਲ ਪਰੇਸ਼ਾਨ ਹੋ, ਤਾਂ ਕੇਸਰ ਦੀ ਵਰਤੋਂ ਕਰੋ। ਕੇਸਰ ਦੇ ਗੁਣ ਦਿਮਾਗ ਨੂੰ ਸ਼ਾਂਤ ਕਰਦੇ ਹਨ। ਇਸ ਨਾਲ ਤੁਹਾਡਾ ਤਣਾਅ ਘਟੇਗਾ ਤੇ ਮਨ ਸ਼ਾਂਤ ਰਹੇਗਾ।