ਪ੍ਰੈਗਨੈਂਸੀ ਵਿੱਚ ਖੂਬ ਖਾਣਾ ਚਾਹੀਦਾ ਆਹ ਫਲ
ਪ੍ਰੈਗਨੈਂਸੀ ਦੇ ਦੌਰਾਨ ਔਰਤਾਂ ਨੂੰ ਆਪਣੇ ਖਾਣਪੀਣ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ
ਇਸ ਕਰਕੇ ਪੋਸ਼ਣ ਨਾਲ ਭਰਪੂਰ ਫਲ ਖਾਣਾ ਬਹੁਤ ਜ਼ਰੂਰੀ ਹੈ
ਆਓ ਜਾਣਦੇ ਹਾਂ ਪ੍ਰੈਗਨੈਂਸੀ ਦੇ ਦੌਰਾਨ ਕਿਹੜੇ ਫਲ ਖਾਣੇ ਚਾਹੀਦੇ ਹਨ
ਪ੍ਰੈਗਨੈਂਸੀ ਵਿੱਚ ਕੇਲਾ, ਸੇਬ, ਐਵਾਕਾਡੋ, ਤਰਬੂਜ, ਜਾਮਣ, ਸੰਤਰਾ, ਅਨਾਰ, ਅਮਰੂਦ, ਕੀਵੀ ਅਤੇ ਚੈਰੀ ਖਾਣੀ ਚਾਹੀਦੀ ਹੈ
ਕੇਲੇ ਵਿੱਚ ਫਾਲਿਕ ਐਸਿਡ, ਵਿਟਾਮਿਨ ਬੀ6, ਪੋਟਾਸ਼ੀਅਮ ਹੁੰਦਾ ਹੈ ਜੋ ਕਿ ਭਰੂਣ ਦੇ ਵਿਕਾਸ ਵਿੱਚ ਮਦਦ ਕਰਦਾ ਹੈ
ਉੱਥੇ ਹੀ ਇਨ੍ਹਾਂ ਸਾਰਿਆਂ ਫਲਾਂ ਵਿੱਚ ਵਿਟਾਮਿਨ, ਖਣਿਜ ਅਤੇ ਫਾਈਬਰ ਹੁੰਦਾ ਹੈ
ਜਿਸ ਨਾਲ ਸਰੀਰ ਵਿੱਚ ਹਾਈਡ੍ਰੇਸ਼ਨ ਬਣਿਆ ਰਹਿੰਦਾ ਹੈ
ਇਨ੍ਹਾਂ ਫਲਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਕਬਜ਼ ਤੋਂ ਆਰਾਮ ਮਿਲਦਾ ਹੈ
ਉੱਥੇ ਹੀ ਸੰਤਰੇ ਵਿੱਚ ਫੋਲੇਟ ਹੁੰਦਾ ਹੈ, ਜੋ ਕਿ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਦੋਸ਼ਾਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ