ਸਰਦੀਆਂ ਆਪਣੇ ਨਾਲ ਕਈ ਤਰ੍ਹਾਂ ਦੀ ਸਿਹਤ ਸਬੰਧੀ ਚੁਣੌਤੀਆਂ ਲੈ ਕੇ ਆਉਂਦੀ ਹੈ।

ਸਰਦੀਆਂ ਆਪਣੇ ਨਾਲ ਕਈ ਤਰ੍ਹਾਂ ਦੀ ਸਿਹਤ ਸਬੰਧੀ ਚੁਣੌਤੀਆਂ ਲੈ ਕੇ ਆਉਂਦੀ ਹੈ।

ਇਨ੍ਹਾਂ ਵਿੱਚੋਂ ਇੱਕ ਆਮ ਪਰ ਗੰਭੀਰ ਸਮੱਸਿਆ ਹੈ ਕੜਾਕੇ ਦੀ ਠੰਡ ਕਾਰਨ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ’ਚ ਸੋਜ ਅਤੇ ਲਾਲੀ।

ਕਈ ਵਾਰ ਇਹ ਸਮੱਸਿਆ ਇੰਨੀ ਵਧ ਜਾਂਦੀ ਹੈ ਕਿ ਸੁੱਜੀਆਂ ਉਂਗਲਾਂ 'ਚ ਖਾਰਸ਼, ਦਰਦ, ਅਤੇ ਜਲਨ ਮਹਿਸੂਸ ਹੋਣ ਲੱਗਦੀ ਹੈ। ਅਕਸਰ ਖੁਰਕਣ ਦੇ ਕਾਰਨ ਜ਼ਖ਼ਮ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ, ਜੋ ਸਹੀ ਦੇਖਭਾਲ ਦੇ ਬਗੈਰ ਗੰਭੀਰ ਰੂਪ ਲੈ ਸਕਦੀ ਹੈ।

ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕੋਸੇ ਗਰਮ ਪਾਣੀ 'ਚ ਨਮਕ ਮਿਲਾਉਣ ਅਤੇ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਨੂੰ 15-20 ਮਿੰਟ ਲਈ ਉਸ ਪਾਣੀ 'ਚ ਡੁਬੋ। ਗਰਮ ਪਾਣੀ ਦੀ ਗਰਮੀ ਨਾਲ ਖੂਨ ਦਾ ਪ੍ਰਵਾਹ ਸੁਧਰਦਾ ਹੈ, ਜੋ ਸੋਜ ਘਟਾਉਣ ਅਤੇ ਅਰਾਮ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

ਜੈਤੂਨ ਦੇ ਤੇਲ ਵਿੱਚ ਹਲਦੀ ਮਿਲਾ ਕੇ ਹੱਥਾਂ ਦੀਆਂ ਉਂਗਲਾਂ ਅਤੇ ਪੈਰਾਂ ਦੀਆਂ ਉਂਗਲਾਂ ਦੀ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ।



ਸਰ੍ਹੋਂ ਦੇ ਤੇਲ 'ਚ ਲੱਸਣ ਦੀਆਂ 3-4 ਕਲੀਆਂ ਅਤੇ ਕੁੱਝ ਮੇਥੀ ਦੇ ਦਾਣੇ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ। ਬਾਅਦ 'ਚ ਇਸ ਕੋਸੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਕਾਫੀ ਰਾਹਤ ਮਿਲੇਗੀ।



ਠੰਡ ਦੇ ਮੌਸਮ ’ਚ ਕਦੇ ਵੀ ਤੰਗ ਚੱਪਲਾਂ ਜਾਂ ਜੁੱਤੀਆਂ ਨਾ ਪਾਓ। ਪੈਰਾਂ ਨੂੰ ਰਾਹਤ ਪਹੁੰਚਾਉਣ ਲਈ ਤੁਸੀਂ ਆਰਾਮਦਾਇਕ ਜੁੱਤੀ ਪਾਓ, ਜਿਸ ਨਾਲ ਤੁਹਾਨੂੰ ਰਾਹਤ ਮਿਲੇ। ਗਰਮ ਜੁਰਾਬਾਂ ਦੀ ਵਰਤੋਂ ਜ਼ਰੂਰ ਕਰੋ।

ਜੇਕਰ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਜ਼ਿਆਦਾ ਵੱਧ ਜਾਂਦੀ ਹੈ ਤਾਂ ਤੁਸੀਂ ਠੰਡੇ ਪਾਣੀ 'ਚ ਜ਼ਿਆਦਾ ਦੇਰ ਤੱਕ ਕੰਮ ਨਾ ਕਰੋ।



ਪਾਣੀ ਨੂੰ ਗਰਮ ਕਰਕੇ ਉਸ ਦਾ ਇਸਤੇਮਾਲ ਕਰੋ। ਅਜਿਹਾ ਕਰਨ ਨਾਲ ਉਂਗਲਾਂ ਦੀ ਸੋਜ ਘੱਟ ਹੋ ਜਾਵੇਗੀ।



ਠੰਡੇ ਪਾਣੀ 'ਚ ਹੱਥ ਪਾਉਣ ਤੋਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਅੱਗ ਦੇ ਸਾਹਮਣੇ ਨਾ ਕਰੋ। ਇਸ ਨਾਲ ਲਾਭ ਦੀ ਥਾਂ ਨੁਕਸਾਨ ਹੋਏਗਾ।



ਜੇਕਰ ਧੁੱਪ ਨਿਕਲਦੀ ਹੈ ਤਾਂ ਆਪਣੇ ਹੱਥਾਂ-ਪੈਰਾਂ ਨੂੰ ਚੰਗੀ ਤਰ੍ਹਾਂ ਧੁੱਪ ਲਗਾਓ।

ਜੇਕਰ ਧੁੱਪ ਨਿਕਲਦੀ ਹੈ ਤਾਂ ਆਪਣੇ ਹੱਥਾਂ-ਪੈਰਾਂ ਨੂੰ ਚੰਗੀ ਤਰ੍ਹਾਂ ਧੁੱਪ ਲਗਾਓ।

ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ’ਤੇ ਸੋਜ ਹੋਣ ਦੇ ਨਾਲ-ਨਾਲ ਜੇਕਰ ਖੁੱਜਲੀ ਹੋ ਰਹੀ ਹੈ ਅਤੇ ਜ਼ਖ਼ਮ ਆਦਿ ਹੋ ਰਹੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।