ਤੌਲੀਏ ਦੀ ਵਰਤੋਂ ਹਰ ਕੋਈ ਰੋਜ਼ਾਨਾ ਹੀ ਕਰਦਾ ਹੈ। ਨਹਾਉਣ ਤੋਂ ਲੈ ਕੇ ਹੱਥ ਪੂੰਝਣ ਤੱਕ, ਤੌਲੀਏ ਦੀ ਵਰਤੋਂ ਕੀਤੀ ਜਾਂਦੀ ਹੈ।



ਤੁਸੀਂ ਦੇਖਿਆ ਹੋਵੇਗਾ ਕਿ ਤੌਲੀਏ ਦੀ ਵਰਤੋਂ ਕਰਨ ਤੋਂ ਬਾਅਦ ਇਹ ਗੰਦਾ ਨਜ਼ਰ ਆਉਣ ਲੱਗਦਾ ਹੈ



ਜਿਹੜੇ ਲੋਕ ਕਈ ਹਫਤਿਆਂ ਬਾਅਦ ਤੌਲੀਆ ਧੋਂਦੇ ਨੇ ਉਨ੍ਹਾਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ।



ਅਜਿਹਾ ਕਰਨ ਨਾਲ ਤੌਲੀਏ 'ਤੇ ਬੈਕਟੀਰੀਆ, ਪਸੀਨਾ ਅਤੇ ਡੈੱਡ ਸਕਿਨ ਸੈੱਲ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਤੌਲੀਏ ਨੂੰ ਕਈ ਦਿਨਾਂ ਤੱਕ ਧੋਏ ਬਿਨਾਂ ਵਰਤਣ ਨਾਲ ਬੈਕਟੀਰੀਆ ਤੁਹਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ



ਤੁਹਾਨੂੰ ਬਿਮਾਰ ਕਰ ਸਕਦੇ ਹਨ। ਇਸ ਤੋਂ ਬਚਣ ਲਈ ਤੌਲੀਏ ਨੂੰ ਸਾਫ਼ ਕਰਨਾ ਜ਼ਰੂਰੀ ਹੈ।



ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਤੌਲੀਏ 'ਤੇ ਮੌਜੂਦ ਚਮੜੀ ਦੇ ਮਰੇ ਹੋਏ ਸੈੱਲ, ਬੈਕਟੀਰੀਆ, ਪਸੀਨਾ ਅਤੇ ਗੰਦਗੀ ਨੂੰ ਹਟਾਉਣ ਲਈ, ਇਸ ਨੂੰ ਹਰ 3 ਦਿਨਾਂ ਵਿਚ ਇਕ ਵਾਰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।



ਇਸ ਗੱਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਜੇਕਰ ਤੁਸੀਂ ਬਿਲਕੁਲ ਨਵਾਂ ਤੌਲੀਆ ਲੈ ਕੇ ਆਏ ਹੋ ਤਾਂ ਉਸ ਨੂੰ ਇਕ ਵਾਰ ਧੋਣ ਤੋਂ ਬਾਅਦ ਹੀ ਵਰਤੋਂ।



ਤੌਲੀਆ ਬਣਾਉਂਦੇ ਸਮੇਂ, ਇਸ ਨੂੰ ਨਰਮ ਰੱਖਣ ਲਈ ਕੰਡੀਸ਼ਨਰ, ਰੰਗ ਲਈ ਰਸਾਇਣਕ ਅਤੇ ਸੁੰਗੜਨ ਨੂੰ ਘਟਾਉਣ ਲਈ ਥੋੜ੍ਹੀ ਮਾਤਰਾ ਵਿਚ ਫਾਰਮਲਡੀਹਾਈਡ ਵੀ ਜੋੜਿਆ ਜਾਂਦਾ ਹੈ



ਇਸ ਲਈ, ਬਿਲਕੁਲ ਨਵਾਂ ਤੌਲੀਆ ਲਿਆਓ ਅਤੇ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਸੁਕਾਓ, ਫਿਰ ਹੀ ਇਸ ਦੀ ਵਰਤੋਂ ਕਰੋ।



ਤੌਲੀਏ ਨੂੰ ਹਮੇਸ਼ਾ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ। ਤੌਲੀਏ ਨੂੰ ਕਦੇ ਵੀ ਫੈਬਰਿਕ ਸਾਫਟਨਰ ਨਾਲ ਨਹੀਂ ਧੋਣਾ ਚਾਹੀਦਾ। ਸਾਫਟਨਰ ਦੀ ਵਰਤੋਂ ਕਰਨ ਨਾਲ ਤੌਲੀਏ ਦੀ ਸੋਖਣ ਸ਼ਕਤੀ ਘਟ ਸਕਦੀ ਹੈ।