ਸਵੇਰੇ ਉੱਠਣ ਤੋਂ ਬਾਅਦ ਪੇਟ ਵਿੱਚ ਐਸਿਡਿਟੀ ਇੱਕ ਆਮ ਸਮੱਸਿਆ ਹੈ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਆਓ ਜਾਣਦੇ ਹਾਂ ਇਸ ਤੋਂ ਕਿਵੇਂ ਰਾਹਤ ਪਾ ਸਕਦੇ ਹਾਂ।



ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪੇਟ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ।

ਨਾਸ਼ਤੇ ਵਿੱਚ ਦਹੀਂ ਦਾ ਸੇਵਨ ਕਰਨ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ। ਦਹੀਂ ਤੁਹਾਡੇ ਪੇਟ ਦੀ ਗਰਮੀ ਨੂੰ ਵੀ ਦੂਰ ਕਰਦਾ ਹੈ।



ਸਵੇਰੇ ਉੱਠਦੇ ਹੀ ਨਿੰਬੂ ਦਾ ਰਸ ਅਤੇ ਅਦਰਕ ਦਾ ਇੱਕ ਟੁਕੜਾ ਇੱਕ ਗਲਾਸ ਪਾਣੀ 'ਚ ਮਿਲਾ ਕੇ ਪੀਣ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ।

ਸਵੇਰੇ ਉੱਠਣ ਤੋਂ ਬਾਅਦ ਤੁਸੀਂ ਇਸ ਨੁਸਖੇ ਨੂੰ ਅਪਣਾ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ।



ਤੁਸੀਂ ਔਲਿਆਂ ਨੂੰ ਵੀ ਛੋਟੇ-ਛੋਟੇ ਟੁਕੜਿਆਂ 'ਚ ਕੱਟ ਸਕਦੇ ਹੋ, ਇਸ ਨੂੰ ਗਰਮ ਪਾਣੀ ਦੀ ਬੋਤਲ 'ਚ ਰੱਖ ਕੇ ਦਿਨ ਭਰ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ।

ਤਣਾਅ ਐਸੀਡਿਟੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਤਣਾਅ ਨੂੰ ਘਟਾਉਣ ਲਈ ਯੋਗਾ, ਧਿਆਨ ਅਤੇ ਹੋਰ ਤਣਾਅ ਰੋਕੂ ਦੀਆਂ ਤਕਨੀਕਾਂ ਦੀ ਵਰਤੋਂ ਕਰੋ।



ਨਿਯਮਿਤ ਤੌਰ 'ਤੇ ਕਸਰਤ ਕਰਨ ਨਾਲ ਪੇਟ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਐਸੀਡਿਟੀ ਦੀ ਸਮੱਸਿਆ ਘੱਟ ਹੁੰਦੀ ਹੈ।



ਜੇਕਰ ਤੁਸੀਂ ਰੋਜ਼ਾਨਾ ਸਵੇਰੇ ਉੱਠਣ ਤੋਂ ਬਾਅਦ ਕਸਰਤ ਕਰਦੇ ਹੋ ਤਾਂ ਪੇਟ ਦੀ ਗੈਸ ਤੋਂ ਛੁਟਕਾਰਾ ਮਿਲ ਸਕਦਾ ਹੈ।

ਨਾਰੀਅਲ ਪਾਣੀ 'ਚ ਪੋਟਾਸ਼ੀਅਮ ਹੁੰਦਾ ਹੈ ਜੋ ਐਸੀਡਿਟੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।



ਨਾਰੀਅਲ ਪਾਣੀ ਨੂੰ ਨਾਸ਼ਤੇ ਦੇ ਨਾਲ ਪੀਣ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ।