ਪੇਟ 'ਚ ਬਣ ਰਹੀ ਗੈਸ ਤਾਂ ਅਪਣਾਓ ਆਹ ਤਰੀਕੇ, ਮਿਲੇਗੀ ਰਾਹਤ
ਪੇਟ ਵਿੱਚ ਗੈਸ ਬਣਨਾ ਅੱਜਕੱਲ੍ਹ ਆਮ ਸਮੱਸਿਆ ਹੋ ਗਈ ਹੈ, ਜਿਸ ਤੋਂ ਲੋਕ ਪਰੇਸ਼ਾਨ ਰਹਿੰਦੇ ਹਨ
ਅਕਸਰ ਸਾਡੇ ਰੂਟੀਨ, ਖਾਣ ਦੀਆਂ ਆਦਤਾਂ ਅਤੇ ਖਰਾਬ ਲਾਈਫਸਟਾਈਲ ਕਰਕੇ ਇਹ ਸਮੱਸਿਆ ਵੱਧ ਜਾਂਦੀ ਹੈ
ਆਓ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਨ੍ਹਾਂ ਨਾਲ ਤੁਹਾਨੂੰ ਪੇਟ ਵਿੱਚ ਬਣ ਰਹੀ ਗੈਸ ਤੋਂ ਰਾਹਤ ਮਿਲੇਗੀ
ਗੈਸ ਦੀ ਦਿੱਕਤ ਨੂੰ ਦੂਰ ਕਰਨ ਲਈ ਦਹੀਂ ਦਾ ਸੇਵਨ ਕਰੋ, ਇਸ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਕਿ ਪੇਟ ਨੂੰ ਹੈਲਥੀ ਰੱਖਦੇ ਹਨ
ਲਗਾਤਾਰ ਕਸਰਤ ਕਰਨ ਨਾਲ ਪਾਚਨ ਤੰਤਰ ਮਜਬੂਤ ਹੁੰਦਾ ਹੈ ਅਤੇ ਗੈਸ ਦੀ ਸਮੱਸਿਆ ਘੱਟ ਹੁੰਦੀ ਹੈ
ਰੋਜ਼ ਪਾਣੀ ਪੀਣ ਨਾਲ ਪਾਚਨ ਤੰਤਰ ਸਿਹਤਮੰਦ ਰਹਿੰਦਾ ਹੈ ਅਤੇ ਗੈਸ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ
ਫਲ ਅਤੇ ਸਬਜ਼ੀਆਂ ਪਾਚਨ ਤੰਤਰ ਦੇ ਲਈ ਫਾਇਦੇਮੰਦ ਹੁੰਦੀਆਂ, ਇਨ੍ਹਾਂ ਨੂੰ ਲਗਾਤਾਰ ਆਪਣੀ ਡਾਈਟ ਵਿੱਚ ਸ਼ਾਮਲ ਕਰੋ
ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਵੀ ਐਸੀਡਿਟੀ, ਗੈਸ, ਬਲੋਟਿੰਗ ਦੀ ਦਿੱਕਤ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ
ਹਿੰਗ ਵਿੱਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਕਿ ਪੇਟ ਦੀ ਗੈਸ ਨੂੰ ਕੱਢਣ ਵਿੱਚ ਮਦਦ ਕਰਦੇ ਹਨ, ਇੱਕ ਗਿਲਾਸ ਗਰਮ ਪਾਣੀ ਵਿੱਚ ਹਿੰਗ ਮਿਲਾ ਕੇ ਪੀਓ
ਉੱਥੇ ਹੀ ਕਾਲਾ ਨਮਕ ਅਤੇ ਅਜਵਾਇਣ ਮਿਲਾ ਕੇ ਪੀਓ