ਅੱਜ ਦੇ ਸਮੇਂ 'ਚ ਹਰ ਕਿਸੇ ਕੋਲ ਫੋਨ ਹੈ। ਜਿਸ ਕਰਕੇ ਫੋਨ ਤੋਂ ਬਿਨਾ ਜ਼ਿੰਦਗੀ ਅਧੂਰੀ ਲੱਗਦੀ ਹੈ।



ਫੋਨ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਲੋਕ ਕਿਸੇ ਹੋਰ ਕੰਮ ਵੱਲ ਧਿਆਨ ਹੀ ਨਹੀਂ ਦੇ ਰਹੇ। ਮੋਬਾਇਲ ਦਾ ਸਭ ਤੋਂ ਬੁਰਾ ਅਸਰ ਨੌਜਵਾਨ ਪੀੜ੍ਹੀ 'ਤੇ ਪੈ ਰਿਹਾ ਹੈ। ਰਾਤ ਦੇ ਸਮੇਂ ਜਾਂ ਹਨੇਰੇ ਵਿੱਚ ਫ਼ੋਨ ਦਾ ਇਸਤੇਮਾਲ ਕਰਦੇ ਹਨ, ਜਿਸ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ।

ਦੇਰ ਰਾਤ ਨੂੰ ਮੋਬਾਈਲ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਤੁਹਾਡੀਆਂ ਅੱਖਾਂ ਨੂੰ ਖਰਾਬ ਕਰਦੀ ਹੈ ਅਤੇ ਰੈਟਿਨਾ ਨੂੰ ਪ੍ਰਭਾਵਿਤ ਕਰਦੀ ਹੈ।



ਫੋਨ ਦੀ ਸਕਰੀਨ 'ਤੇ ਅੱਖਾਂ ਟਿਕਾਈ ਰੱਖਣ ਨਾਲ ਅੱਖਾਂ ਥੱਕ ਜਾਂਦੀਆਂ ਹਨ। ਇਸ ਨਾਲ ਅੱਖਾਂ ਵਿੱਚ ਜਲਣ, ਧੁੰਦਲੀ ਨਜ਼ਰ ਅਤੇ ਸਿਰ ਦਰਦ ਹੋ ਸਕਦਾ ਹੈ।



ਰਾਤ ਨੂੰ ਜ਼ਿਆਦਾ ਮੋਬਾਇਲ ਫੋਨ ਵਰਤਣ ਨਾਲ ਨੀਂਦ ਠੀਕ ਨਹੀਂ ਆਉਂਦੀ, ਜਿਸ ਨਾਲ ਤੁਸੀਂ ਅਨਿੰਦਰੇ ਦਾ ਸ਼ਿਕਾਰ ਹੋ ਸਕਦੇ ਹੋ।

ਜ਼ਿਆਦਾ ਫੋਨ ਵਰਤਣ ਨਾਲ ਸਮਝਣ ਅਤੇ ਯਾਦ ਰੱਖਣ ਦੀ ਸਮਰੱਥਾ ਘੱਟ ਜਾਂਦੀ ਹੈ।

ਜ਼ਿਆਦਾ ਫੋਨ ਵਰਤਣ ਨਾਲ ਸਮਝਣ ਅਤੇ ਯਾਦ ਰੱਖਣ ਦੀ ਸਮਰੱਥਾ ਘੱਟ ਜਾਂਦੀ ਹੈ।

ਸੋਸ਼ਲ ਮੀਡੀਆ ਅਤੇ ਅਨਲਾਈਨ ਸਮੱਗਰੀ ਵਧੇਰੇ ਦੇਖਣ ਨਾਲ ਮਨ ਵਿੱਚ ਨਕਾਰਾਤਮਕ ਸੋਚ ਆ ਸਕਦੀ ਹੈ।

ਫੋਨ ਵਰਤਣ ਦੌਰਾਨ ਗਲਤ ਪੋਸਚਰ ਮਤਲਬ ਪਿੱਠ ਅਤੇ ਗਰਦਨ ਝੁਕਾਈ ਰੱਖਣ ਨਾਲ ਸਰੀਰ ਦੇ ਅੰਗਾਂ ਵਿੱਚ ਦਰਦ ਰਹਿਣ ਲੱਗ ਪੈਂਦਾ ਹੈ।

ਜ਼ਿਆਦਾ ਸਮਾਂ ਫੋਨ ਲੈ ਕੇ ਬੈਠਣ ਨਾਲ ਕਸਰਤ ਘੱਟ ਹੋ ਜਾਂਦੀ ਹੈ, ਜਿਸ ਕਰਕੇ ਮੋਟਾਪਾ ਵਧ ਸਕਦਾ ਹੈ।

ਲਗਾਤਾਰ ਫੋਨ ਵਰਤਣ ਨਾਲ ਸਰੀਰ ਵਿੱਚ ਊਰਜਾ ਦੀ ਘਾਟ ਅਤੇ ਦਿਮਾਗ 'ਤੇ ਪ੍ਰਭਾਵ ਪੈ ਸਕਦਾ ਹੈ।