ਸਾਡੇ ਸਰੀਰ ਦੇ ਲਈ ਸਾਰੇ ਵਿਟਾਮਿਨ ਬਹੁਤ ਜ਼ਰੂਰੀ ਹਨ। Vitamin b12 ਇਹਨਾਂ ਵਿੱਚੋਂ ਇੱਕ ਹੈ ਜੋ ਸਰੀਰ ਵਿੱਚ ਕਈ ਮਹੱਤਵਪੂਰਨ ਕਾਰਜ ਕਰਦਾ ਹੈ। ਅਜਿਹੇ 'ਚ ਸਰੀਰ 'ਚ ਇਸ ਦੀ ਕਮੀ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਇਸ ਵਿਟਾਮਿਨ ਦੀ ਕਮੀ ਅਕਸਰ ਔਰਤਾਂ ਵਿੱਚ ਦੇਖਣ ਨੂੰ ਮਿਲਦੀ ਹੈ।



ਕੰਮ ਤੇ ਹੋਰ ਜ਼ਿੰਮੇਵਾਰੀਆਂ ਕਾਰਨ ਅਕਸਰ ਔਰਤਾਂ ਆਪਣੀ ਖੁਰਾਕ ਅਤੇ ਸਿਹਤ ਦਾ ਧਿਆਨ ਨਹੀਂ ਰੱਖਦੀਆਂ, ਜਿਸ ਕਾਰਨ ਉਨ੍ਹਾਂ ਦੇ ਸਰੀਰ 'ਚ ਵਿਟਾਮਿਨ ਬੀ12 ਦੀ ਕਮੀ ਹੋਣ ਲੱਗਦੀ ਹੈ।



ਜੇ ਤੁਸੀਂ ਇਨ੍ਹੀਂ ਦਿਨੀਂ ਬਹੁਤ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਜ਼ ਨਾ ਕਰੋ।



ਇਹ ਥਕਾਵਟ ਵਿਟਾਮਿਨ ਬੀ12 ਦੀ ਕਮੀ ਦੀ ਨਿਸ਼ਾਨੀ ਹੋ ਸਕਦੀ ਹੈ।

ਇਹ ਥਕਾਵਟ ਵਿਟਾਮਿਨ ਬੀ12 ਦੀ ਕਮੀ ਦੀ ਨਿਸ਼ਾਨੀ ਹੋ ਸਕਦੀ ਹੈ।

ਸਰੀਰ 'ਚ ਇਸ ਦੀ ਕਮੀ ਦੇ ਕਾਰਨ ਲਾਲ ਖੂਨ ਦੇ ਸੈੱਲਾਂ ਦਾ ਉਤਪਾਦਨ ਘੱਟ ਜਾਂਦਾ ਹੈ, ਜਿਸ ਕਾਰਨ ਵਿਅਕਤੀ ਥਕਾਵਟ ਮਹਿਸੂਸ ਕਰਦਾ ਹੈ।



ਵਿਟਾਮਿਨ ਬੀ12 ਦੀ ਕਮੀ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਅਨੀਮੀਆ ਹੋ ਸਕਦਾ ਹੈ।



ਜੇ ਤੁਹਾਡੇ ਸਰੀਰ ਵਿੱਚ Vitamin B12 ਦੀ ਕਮੀ ਹੈ ਤਾਂ ਇਸਦੇ ਕਾਰਨ ਤੁਹਾਨੂੰ ਮਾਸਪੇਸ਼ੀਆਂ ਵਿੱਚ ਕੜਵੱਲ ਅਤੇ ਕਮਜ਼ੋਰੀ ਵੀ ਆ ਸਕਦੀ ਹੈ।



ਸਰੀਰ 'ਚ ਵਿਟਾਮਿਨ ਬੀ12 ਦਾ ਪੱਧਰ ਘੱਟ ਹੋਣ 'ਤੇ ਡਿਪ੍ਰੈਸ਼ਨ ਦਾ ਖਤਰਾ ਵੱਧ ਜਾਂਦੈ



ਇਸ ਪੋਸ਼ਕ ਤੱਤ ਦੀ ਕਮੀ ਕਾਰਨ ਸਰੀਰ 'ਚ ਆਕਸੀਡੇਟਿਵ ਤਣਾਅ ਅਤੇ ਸੈੱਲਾਂ ਦੀ ਮੌਤ ਵਧ ਜਾਂਦੀ ਹੈ, ਜਿਸ ਕਾਰਨ ਉਦਾਸੀ ਦੀ ਭਾਵਨਾ ਪੈਦਾ ਹੁੰਦੀ ਹੈ।

migraine ਤੋਂ ਪੀੜਤ ਲੋਕਾਂ ਵਿੱਚ ਮੁੱਖ ਤੌਰ 'ਤੇ ਵਿਟਾਮਿਨ ਬੀ12 ਦੀ ਕਮੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਉਸੇ ਅਨੁਸਾਰ ਦਵਾਈਆਂ ਲੈਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ।