ਆਯੁਰਵੇਦ ਅਨੁਸਾਰ ਆਂਵਲਾ ਸਿਹਤ ਲਈ ਬਹੁਤ ਫਾਇਦਾਮੰਦ ਹੈ। ਆਂਵਲੇ ਦੇ ਪਾਣੀ 'ਚ ਵੀ ਕਈ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਕਿ ਵਿਟਾਮਿਨ C, A, B ਕੰਪਲੈਕਸ, ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਫਾਈਬਰ। ਇਹ ਪਾਣੀ ਸਰੀਰ ਨੂੰ ਤਾਜਗੀ ਦੇਣ ਦੇ ਨਾਲ-ਨਾਲ ਰੋਗਾਂ ਤੋਂ ਬਚਾਅ ਕਰਨ 'ਚ ਵੀ ਮਦਦ ਕਰਦਾ ਹੈ।