ਅੱਜਕਲ੍ਹ ਇਨਫਰਟਿਲਿਟੀ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।

ਅੱਜਕਲ੍ਹ ਇਨਫਰਟਿਲਿਟੀ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।

ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਪਰ ਇਨ੍ਹਾਂ ਵਿੱਚੋਂ ਮਹੱਤਵਪੂਰਨ ਕਾਰਨ ਹੈ- ਵਿਟਾਮਿਨ-ਡੀ ਦੀ ਘਾਟ।

ਇਹ ਵਿਟਾਮਿਨ ਨਾ ਸਿਰਫ ਹੱਡੀਆਂ ਤੇ ਇਮਿਊਨ ਸਿਸਟਮ ਲਈ ਜ਼ਰੂਰੀ ਹੈ, ਸਗੋਂ ਇਹ ਫਰਟਿਲਿਟੀ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਵਿਟਾਮਿਨ-ਡੀ ਦੀ ਘਾਟ ਨਾਲ ਪੁਰਸ਼ਾਂ ਤੇ ਔਰਤਾਂ ਦੋਹਾਂ ਵਿਚ ਫਰਟਿਲਿਟੀ ਪ੍ਰਭਾਵਿਤ ਹੋ ਸਕਦੀ ਹੈ।



ਵਿਟਾਮਿਨ-ਡੀ ਇਕ ਸਟੀਰਾਇਡ ਹਾਰਮੋਨ ਵਾਂਗ ਕੰਮ ਕਰਦਾ ਹੈ ਤੇ ਸਰੀਰ 'ਚ ਕਈ ਹਾਰਮੋਨਲ ਪ੍ਰਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ।

ਇਹ ਪ੍ਰਜਣਨ ਅੰਗਾਂ, ਜਿਵੇਂ ਕਿ ਓਵਰੀਜ਼, ਯੂਟਰਸ ਤੇ ਟੈਸਟਿਸ 'ਚ ਵਿਟਾਮਿਨ-ਡੀ ਰਿਸੈਪਟਰਸ ਦੀ ਮੌਜੂਦਗੀ ਕਾਰਨ ਫਰਟੀਲਿਟੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ।

ਵਿਟਾਮਿਨ-ਡੀ ਦੀ ਘਾਟ ਨਾਲ ਹਾਰਮੋਨਲ ਅਸੰਤੁਲਨ ਹੋ ਸਕਦਾ ਹੈ, ਜਿਸ ਨਾਲ ਪੀਰੀਅਡਸ ਅਨਿਯਮਿਤ ਹੋ ਜਾਂਦੇ ਹਨ ਤੇ ਓਵੂਲੇਸ਼ਨ ਪ੍ਰਭਾਵਿਤ ਹੁੰਦਾ ਹੈ।



PCOS ਨਾਲ ਪੀੜਤ ਔਰਤਾਂ 'ਚ ਵਿਟਾਮਿਨ-ਡੀ ਦਾ ਲੈਵਲ ਘੱਟ ਹੁੰਦਾ ਹੈ। ਇਹ ਸਥਿਤੀ ਇਨਫਰਟਿਲਿਟੀ ਦਾ ਮਹੱਤਵਪੂਰਨ ਕਾਰਨ ਹੈ।

ਵਿਟਾਮਿਨ-ਡੀ ਦੀ ਘਾਟ ਨਾਲ ਯੂਟਰਸ ਦੀ ਅੰਦਰਲੀ ਪਰਤ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਐਂਬ੍ਰਿਓ ਦਾ ਇੰਪਲਾਂਟੇਸ਼ਨ ਮੁਸ਼ਕਲ ਹੋ ਜਾਂਦਾ ਹੈ।



ਵਿਟਾਮਿਨ-ਡੀ ਟੈਸਟੋਸਟੇਰੋਨ ਹਾਰਮੋਨ ਦੇ ਸੀਕਰੇਸ਼ਨ 'ਚ ਮਦਦ ਕਰਦਾ ਹੈ। ਇਸ ਦੀ ਘਾਟ ਨਾਲ ਸਪਰਮ ਕਾਉਂਟ ਘੱਟ ਸਕਦਾ ਹੈ ਤੇ ਸਪਰਮ ਦੀ ਮੋਟਿਲਿਟੀ ਪ੍ਰਭਾਵਿਤ ਹੁੰਦੀ ਹੈ।

ਜੇਕਰ ਸਰੀਰ 'ਚ ਵਿਟਾਮਿਨ-ਡੀ ਦੀ ਕਮੀ ਜ਼ਿਆਦਾ ਹੈ ਤਾਂ ਡਾਕਟਰ ਦੀ ਸਲਾਹ ਨਾਲ ਸਪਲੀਮੈਂਟਸ ਲਏ ਜਾ ਸਕਦੇ ਹਨ।