ਬਹੁਤ ਸਾਰੇ ਲੋਕ ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਸਾਹਮਣੇ ਲੰਬੇ ਸਮੇਂ ਤੱਕ ਕੰਮ ਕਰ ਰਹੇ ਹਨ।



ਇਹ ਲਗਾਤਾਰ ਬੈਠਣ ਵਾਲੀ ਜੀਵਨਸ਼ੈਲੀ ਸਿਹਤ ਲਈ ਖਤਰਨਾਕ ਹੈ ਕਿਉਂਕਿ ਇਹ ਕੋਲੈਸਟ੍ਰੋਲ ਦੇ ਪੱਧਰਾਂ ਨੂੰ ਵੀ ਵਧਾ ਸਕਦੀ ਹੈ।

ਜਦੋਂ ਕੋਲੈਸਟ੍ਰੋਲ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਇਹ ਦਿਲ ਦਾ ਦੌਰਾ ਅਤੇ ਸਟ੍ਰੋਕ ਦਾ ਕਾਰਨ ਵੀ ਬਣ ਸਕਦੀ ਹੈ।



ਬਹੁਤ ਸਾਰੇ ਘਰੇਲੂ ਇਲਾਜ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟ੍ਰੋਲ ਕਰਨ ’ਚ ਪ੍ਰਭਾਵਸ਼ਾਲੀ ਹੋ ਸਕਦੇ ਹਨ।

ਅਲਸੀ ਦੇ ਬੀਜ ਕੋਲੈਸਟ੍ਰੋਲ ਨੂੰ ਕੰਟਰੋਲ ਕਰਕੇ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ਲਈ ਜਾਣੇ ਜਾਂਦੇ ਹਨ।



ਉਨ੍ਹਾਂ ’ਚ ਉੱਚ ਪੱਧਰ ’ਤੇ ਅਲਫ਼ਾ-ਲਿਨੋਲੇਨਿਕ ਐਸਿਡ (ਏ.ਐਲ.ਏ.) ਹੁੰਦਾ ਹੈ, ਜੋ ਇਕ ਓਮੇਗਾ-3 ਫੈਟੀ ਐਸਿਡ ਹੈ ਜੋ ਦਿਲ ਦੀ ਬਿਮਾਰੀ ਦੇ ਜੋਖ਼ਮ ਨੂੰ ਘਟਾਉਣ ’ਚ ਮਦਦ ਕਰ ਸਕਦਾ ਹੈ।

ਕੋਈ ਵੀ ਅਲਸੀ ਦੇ ਬੀਜਾਂ ਨੂੰ ਵੱਖ-ਵੱਖ ਰੂਪਾਂ ’ਚ ਖਾ ਸਕਦਾ ਹੈ, ਜਿਵੇਂ ਕਿ ਭੁੰਨਿਆ ਹੋਇਆ ਜਾਂ ਪੀਸਿਆ ਹੋਇਆ ਤੇ ਬਿਹਤਰ ਨਤੀਜਿਆਂ ਲਈ ਉਨ੍ਹਾਂ ਨੂੰ ਸਮੂਦੀ ਜਾਂ ਦਹੀਂ ’ਚ ਸ਼ਾਮਲ ਕਰ ਸਕਦਾ ਹੈ।

ਲੱਸਣ ਤੁਹਾਡੇ ਕੋਲੇਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਕਰਨ ’ਚ ਮਦਦ ਕਰ ਸਕਦਾ ਹੈ।



ਅਧਿਐਨ ’ਚ ਪਾਇਆ ਗਿਆ ਹੈ ਕਿ ਇਕ ਤੋਂ ਤਿੰਨ ਮਹੀਨਿਆਂ ਤੱਕ ਲੱਸਣ ਦਾ ਸੇਵਨ ਕਰਨ ਨਾਲ ਖੂਨ ’ਚ ਕੋਲੇਸਟ੍ਰੋਲ ਦੇ ਪੱਧਰ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ।

ਲੱਸਣ ਨੂੰ ਕੱਚਾ ਜਾਂ ਪਕਾਇਆ ਜਾ ਸਕਦਾ ਹੈ ਅਤੇ ਵੱਖ-ਵੱਖ ਪਕਵਾਨਾਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

ਦਾਲਚੀਨੀ ਰਸੋਈ ਦਾ ਇਕ ਪ੍ਰਸਿੱਧ ਮਸਾਲਾ ਹੈ ਜੋ ਕੋਲੈਸਟ੍ਰੋਲ ਨੂੰ ਕੰਟ੍ਰੋਲ ਕਰਨ ’ਚ ਇਕ ਸ਼ਕਤੀਸ਼ਾਲੀ ਉਪਾਅ ਹੋ ਸਕਦਾ ਹੈ।

ਦਾਲਚੀਨੀ ਨੂੰ ਪੀਸ ਕੇ ਪਾਊਡਰ ਬਣਾ ਸਕਦੇ ਹੋ ਅਤੇ ਖਾਲੀ ਪੇਟ ਕੋਸੇ ਪਾਣੀ ਦੇ ਨਾਲ ਇਕ ਚੁਟਕੀ ਮਸਾਲਾ ਲੈ ਸਕਦੇ ਹੋ।



ਦਾਲਚੀਨੀ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਤੇਜ਼ੀ ਨਾਲ ਘਟਾਉਣ ਅਤੇ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰ ਸਕਦੀ ਹੈ।