ਨੁਕਸਾਨ ਕਰਨ ਵਾਲੀ ਕੌਫੀ ਨੂੰ ਇੰਝ ਬਣਾਓ ਸਿਹਤਮੰਦ ਕੌਫੀ ਬਹੁਤ ਸਾਰੇ ਲੋਕਾਂ ਦੀ ਰੁਟੀਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਕੁਝ ਲੋਕਾਂ ਦਾ ਦਿਨ ਜਿੱਥੇ ਕੌਫੀ ਨਾਲ ਸ਼ੁਰੂ ਹੁੰਦਾ ਹੈ, ਉੱਥੇ ਹੀ ਉਨ੍ਹਾਂ ਦਾ ਦਿਨ ਵੀ ਕੌਫੀ ਨਾਲ ਖਤਮ ਹੁੰਦਾ ਹੈ। ਜੇ ਤੁਸੀਂ ਕੌਫੀ 'ਚ ਖੰਡ ਮਿਲਾਉਂਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੋਵੇਗਾ। ਜੇ ਤੁਸੀਂ ਆਪਣੀ ਕੌਫੀ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹੋ, ਤਾਂ ਗਾਂ ਦੇ ਦੁੱਧ ਦੀ ਬਜਾਏ ਪੌਦਿਆਂ ਦੇ ਅਧਾਰਤ ਦੁੱਧ ਦੀ ਵਰਤੋਂ ਕਰੋ। ਮਿਲਕ ਕੌਫੀ ਨੂੰ ਬਲੈਕ ਕੌਫੀ ਨਾਲ ਬਦਲ ਸਕਦੇ ਹੋ। ਇਸਦੀ ਘੱਟ ਕੈਲੋਰੀ ਵਾਧੂ ਖੰਡ ਤੇ ਬਚਾਅ ਕਰੇਗੀ। ਦਾਲਚੀਨੀ ਨੂੰ ਕੌਫੀ 'ਚ ਮਿਲਾ ਕੇ ਸ਼ੂਗਰ ਲੈਵਲ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਕੋਲਡ ਕੌਫੀ ਬਹੁਤ ਹੀ ਤਾਜ਼ਗੀ ਭਰਪੂਰ ਹੋ ਸਕਦੀ ਹੈ, ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਕੋਲਡ ਕੌਫੀ ਬਹੁਤ ਪਸੰਦ ਕੀਤੀ ਜਾਂਦੀ ਹੈ। ਕੌਫੀ ਪੀਣ ਨਾਲੋਂ ਇਸ ਨੂੰ ਪੀਣ ਦਾ ਸਮਾਂ ਜ਼ਿਆਦਾ ਮਹੱਤਵਪੂਰਨ ਹੈ। ਇਸ ਨੂੰ ਸੌਣ ਤੋਂ ਘੱਟੋ-ਘੱਟ 8 ਘੰਟੇ ਪੀਓ