ਗਰਮੀ ਹੋਏ ਜਾਂ ਠੰਡ ਹੋਏ ਭਾਰਤ ਦੇ ਵਿੱਚ ਚਾਹ ਦੇ ਸੇਵਨ ਵਿੱਚ ਕੋਈ ਫਰਕ ਨਹੀਂ ਪੈਂਦਾ। ਸਵੇਰੇ ਉਠਣ ਤੋਂ ਲੈ ਕੇ ਸ਼ਾਮ ਤੱਕ ਲੋਕ ਚਾਹ ਪੀਣਾ ਪਸੰਦ ਕਰਦੇ ਹਨ।



ਹਾਲਾਂਕਿ ਥੋੜ੍ਹੀ ਮਾਤਰਾ ਵਿੱਚ ਚਾਹ ਤਾਜ਼ਗੀ ਦਿੰਦੀ ਹੈ, ਪਰ ਜੇਕਰ ਇਹ ਵੱਧ ਮਾਤਰਾ ਵਿੱਚ ਪੀਤੀ ਜਾਵੇ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ। ਆਓ ਜਾਣੀਏ ਚਾਹ ਪੀਣ ਨਾਲ ਹੋਣ ਵਾਲੇ ਕੁਝ ਨੁਕਸਾਨ।

ਚਾਹ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਉਤਸ਼ਾਹਿਤ ਕਰਦੀ ਹੈ। ਜ਼ਿਆਦਾ ਚਾਹ ਪੀਣ ਨਾਲ ਸੌਣ ਵਿਚ ਸਮੱਸਿਆ ਆ ਸਕਦੀ ਹੈ, ਖਾਸ ਤੌਰ 'ਤੇ ਜੇ ਤੁਸੀਂ ਰਾਤ ਨੂੰ ਚਾਹ ਪੀ ਰਹੇ ਹੋ।

ਚਾਹ ਵਿੱਚ ਪਾਇਆ ਜਾਣ ਵਾਲਾ ਕੈਫੀਨ ਸਰੀਰ ਵਿੱਚੋਂ ਕੈਲਸ਼ੀਅਮ ਦੀ ਮਾਤਰਾ ਘਟਾ ਸਕਦਾ ਹੈ।

ਇਸ ਕਾਰਨ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ, ਖਾਸ ਕਰਕੇ ਜੇ ਚਾਹ ਵੱਧ ਮਾਤਰਾ ਵਿੱਚ ਪੀਤੀ ਜਾਵੇ।



ਚਾਹ ਵਿੱਚ ਟੈਨਿਨ ਪਾਇਆ ਜਾਂਦਾ ਹੈ ਜੋ ਦੰਦਾਂ 'ਤੇ ਦਾਗ ਛੱਡ ਸਕਦਾ ਹੈ। ਬਹੁਤ ਵੱਧ ਚਾਹ ਪੀਂਦੇ ਹੋ ਤਾਂ ਇਹ ਦਾਗ ਹੋਰ ਵੱਧ ਸਕਦੇ ਹਨ।

ਜ਼ਿਆਦਾ ਕੈਫੀਨ ਪੀਣ ਨਾਲ ਚਿੰਤਾ ਵਧ ਸਕਦੀ ਹੈ। ਇਹ ਤਣਾਅ ਅਤੇ ਮਾਨਸਿਕ ਅਸ਼ਾਂਤੀ ਦਾ ਕਾਰਨ ਬਣ ਸਕਦੀ ਹੈ।



ਕੈਫੀਨ ਪੀਣ ਨਾਲ ਸਰੀਰ ਵਿਚ ਪਾਣੀ ਦੀ ਲੋੜ ਵੱਧ ਜਾਂਦੀ ਹੈ, ਜੇ ਪਾਣੀ ਨਾ ਪੀਤਾ ਜਾਵੇ ਤਾਂ ਡਿਹਾਈਡ੍ਰੇਸ਼ਨ ਹੋ ਸਕਦੀ ਹੈ।

ਜ਼ਿਆਦਾ ਚਾਹ ਪੀਣਾ ਖਾਸ ਕਰਕੇ ਖਾਲੀ ਪੇਟ ਚਾਹ ਪੀਣ ਨਾਲ ਪੇਟ ਵਿਚ ਐਸਿਡੀਟੀ ਅਤੇ ਹਾਜ਼ਮੇ ਦੀ ਸਮੱਸਿਆਵਾਂ ਹੋ ਸਕਦੀਆਂ ਹਨ।