ਗਰਮੀਆਂ ‘ਚ ਸਾਰੇ ਫਲ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ‘ਚ ਮੌਜੂਦ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦੇ ਹਨ। ਪੀਲੇ ਅਤੇ ਹਲਕੇ ਗੁਲਾਬੀ ਰੰਗ ਦਾ ਇਹ ਆੜੂ ਸੁਆਦ ਹੋਣ ਦੇ ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।



ਇਸ ਦਾ ਸੇਵਨ ਨਾਸ਼ਤੇ ਤੋਂ ਤੁਰੰਤ ਬਾਅਦ ਨਹੀਂ ਕਰਨਾ ਚਾਹੀਦਾ। ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖਾਣਾ ਖਾਣ ਤੋਂ ਦੋ ਘੰਟੇ ਬਾਅਦ ਹੀ ਇਸ ਦਾ ਸੇਵਨ ਕਰੋ।



ਆੜੂ ‘ਚ ਕੈਲੋਰੀ ਦੀ ਬਹੁਤ ਘੱਟ ਮਾਤਰਾ ਪਾਈ ਜਾਂਦੀ ਹੈ। ਜੋ ਤੁਹਾਡੇ ਭਾਰ ਨੂੰ ਘੱਟ ਕਰਨ ‘ਚ ਮਦਦਗਾਰ ਹੋ ਸਕਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਤੁਸੀਂ ਭਾਰ ਘਟਾ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ।



ਜੇਕਰ ਤੁਸੀਂ ਇਸ ਨੂੰ ਨਾਸ਼ਤੇ ‘ਚ ਖਾਓਗੇ ਤਾਂ ਦੁਪਹਿਰ ਦੇ ਖਾਣੇ ਤੱਕ ਤੁਹਾਨੂੰ ਕੁਝ ਵੀ ਖਾਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਨਾਲ ਤੁਹਾਨੂੰ ਭੁੱਖ ਘੱਟ ਲੱਗਦੀ ਹੈ। ਜਿਸ ਨਾਲ ਤੁਹਾਡਾ ਭਾਰ ਕੰਟਰੋਲ ‘ਚ ਰਹਿੰਦਾ ਹੈ।



ਇਸ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਸਰੀਰ ‘ਚ ਇਮਿਊਨਿਟੀ ਦੀ ਮਾਤਰਾ ਵਧਾਉਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ।
ਇਸ ਨੂੰ ਡੇਲੀ ਰੁਟੀਨ ‘ਚ ਸ਼ਾਮਲ ਕਰਨ ਨਾਲ ਤੁਹਾਡਾ ਸਰੀਰ ਹਾਨੀਕਾਰਕ ਬਿਮਾਰੀਆਂ ਤੋਂ ਬਚ ਜਾਵੇਗਾ।


ਜੇਕਰ ਤੁਹਾਨੂੰ ਪਾਚਨ ਸੰਬੰਧੀ ਬੀਮਾਰੀਆਂ ਹਨ ਤਾਂ ਤੁਹਾਨੂੰ ਆੜੂ ਦਾ ਸੇਵਨ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ। ਪੇਟ ਸੰਬੰਧੀ ਸਮੱਸਿਆਵਾਂ, ਬਵਾਸੀਰ ਅਤੇ ਪਾਚਨ ਵਰਗੀਆਂ ਬੀਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ।



ਆੜੂ ਲੀਵਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ। ਆੜੂ ਦੇ ਤਾਜ਼ੇ ਪੱਤਿਆਂ ਦਾ ਜੂਸ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।



ਆੜੂ ਦਾ ਸੇਵਨ ਕੋਲੈਸਟ੍ਰੋਲ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਬੀਟਾ ਕੈਰੋਟੀਨ ਖੂਨ ‘ਚ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ।