ਜ਼ਿਆਦਾ ਪਸੀਨਾ ਆਉਣ ਦੇ ਕੀ ਹਨ ਕਾਰਨ ?

Published by: ਸ਼ੰਕਰ ਦਾਸ

ਪਸੀਨਾ ਆਉਣਾ ਇੱਕ ਸਾਧਾਰਨ ਅਤੇ ਕੁਦਰਤੀ ਸਰੀਰਕ ਪ੍ਰਕਿਰਿਆ ਹੈ।

Published by: ਸ਼ੰਕਰ ਦਾਸ

ਜੇਕਰ ਤੁਹਾਨੂੰ ਬਿਨਾਂ ਕਿਸੇ ਕਾਰਨ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ। ਇਹ ਕਿਸੇ ਸਿਹਤ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ।

Published by: ਸ਼ੰਕਰ ਦਾਸ

ਬਹੁਤ ਜ਼ਿਆਦਾ ਪਸੀਨਾ ਆਉਣ ਨੂੰ ਹਾਈਪਰਹਾਈਡ੍ਰੋਸਿਸ ਕਿਹਾ ਜਾਂਦਾ ਹੈ। ਇਸ ਦੀਆਂ ਦੋ ਮੁੱਖ ਕਿਸਮਾਂ ਹਨ।

Published by: ਸ਼ੰਕਰ ਦਾਸ

ਪ੍ਰਾਇਮਰੀ ਹਾਈਪਰਹਾਈਡਰੋਸਿਸ ਵਿੱਚ ਬਿਨਾਂ ਕਿਸੇ ਉਚਿਤ ਕਾਰਨ ਦੇ ਪਸੀਨਾ ਆਉਂਦਾ ਹੈ। ਇਹ ਤਣਾਅ ਕਾਰਨ ਸ਼ੁਰੂ ਹੋ ਸਕਦਾ ਹੈ ਅਤੇ ਅਕਸਰ ਦਿਨ ਦੇ ਦੌਰਾਨ ਹੁੰਦਾ ਹੈ।

Published by: ਸ਼ੰਕਰ ਦਾਸ

ਸੈਕੰਡਰੀ ਹਾਈਪਰਹਾਈਡ੍ਰੋਸਿਸ 'ਚ ਸਾਰੇ ਸਰੀਰ ਵਿੱਚ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਕਿਸੇ ਖਾਸ ਕਾਰਨ ਕਰਕੇ ਹੁੰਦਾ ਹੈ, ਜਿਵੇਂ ਕਿ ਮੇਨੋਪੌਜ਼, ਕੈਂਸਰ, ਰੀੜ੍ਹ ਦੀ ਹੱਡੀ ਦੀ ਸੱਟ। ਇਹ ਕੁਝ ਦਵਾਈਆਂ ਦੇ ਮਾੜੇ ਪ੍ਰਭਾਵਾਂ ਕਾਰਨ ਵੀ ਹੋ ਸਕਦਾ ਹੈ।

Published by: ਸ਼ੰਕਰ ਦਾਸ

ਪੂਰੇ ਸਰੀਰ ਵਿੱਚੋਂ ਪਸੀਨਾ ਆਉਣਾ ਬੁਖਾਰ ਜਾਂ ਇਨਫੈਕਸ਼ਨ ਦੀ ਨਿਸ਼ਾਨੀ ਹੈ। ਮੈਟਾਬੋਲਿਕ ਸਮੱਸਿਆਵਾਂ ਵੀ ਇਸਦਾ ਕਾਰਨ ਹੋ ਸਕਦੀਆਂ ਹਨ।

Published by: ਸ਼ੰਕਰ ਦਾਸ

ਹਥੇਲੀਆਂ ਅਤੇ ਪੈਰਾਂ 'ਤੇ ਪਸੀਨਾ ਆਉਣਾ ਤਣਾਅ ਨਾਲ ਜੁੜਿਆ ਹੋਇਆ ਹੈ। ਚਿਹਰੇ ਅਤੇ ਸਿਰ 'ਤੇ ਪਸੀਨਾ ਆਉਣਾ ਹਾਰਮੋਨਲ ਤਬਦੀਲੀਆਂ ਦਾ ਸੰਕੇਤ ਹੋ ਸਕਦਾ ਹੈ।

Published by: ਸ਼ੰਕਰ ਦਾਸ

ਰਾਤ ਨੂੰ ਪਸੀਨਾ ਆਉਣਾ ਇੱਕ ਮਹੱਤਵਪੂਰਨ ਲੱਛਣ ਹੈ ,ਜਿਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੇ ਹਨ।

Published by: ਸ਼ੰਕਰ ਦਾਸ

ਕੁਝ ਖਾਣ ਵਾਲੀਆਂ ਚੀਜ਼ਾਂ ਜਿਵੇਂ ਮਸਾਲੇਦਾਰ ਭੋਜਨ, ਕੈਫੀਨ, ਅਲਕੋਹਲ ਆਦਿ ਪਸੀਨੇ ਦੀਆਂ ਗ੍ਰੰਥੀਆਂ ਨੂੰ ਚਾਲੂ ਕਰਦੇ ਹਨ, ਜਿਸ ਨਾਲ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ।

Published by: ਸ਼ੰਕਰ ਦਾਸ