ਕੌਫ਼ੀ ਦਾ ਸਰੀਰ ਉੱਤੇ ਕੀ ਅਸਰ ਪੈਂਦਾ ਹੈ? ਕਿੰਨੀ ਮਾਤਰਾ ਦਾ ਸੇਵਨ ਕਰਨਾ ਹੋ ਸਕਦਾ ਜਾਨਲੇਵਾ ਸਾਡੀ ਪਾਚਨ ਪ੍ਰਣਾਲੀ ਇੱਕ ਵਾਰ ਕੈਫ਼ੀਨ ਨੂੰ ਸਾਡੇ ਖੂਨ ਵਿੱਚ ਪਹੁੰਚਾ ਦਿੰਦੀ ਹੈ। ਹਾਲਾਂਕਿ ਇਸਦਾ ਅਸਰ ਉਦੋਂ ਹੀ ਹੁੰਦਾ ਹੈ ਜਦੋਂ ਇਹ ਨਰਵਸ ਸਿਸਟਮ ਵਿੱਚ ਪਹੁੰਚਦੀ ਹੈ। ਕੈਫ਼ੀਨ ਦੀ ਰਸਾਇਣਕ ਬਣਤਰ ਐਡਨੋਸਾਈਨ ਰਸ ਨਾਲ ਮਿਲਦੀ ਹੈ, ਜੋ ਕਿ ਸਰੀਰ ਕੁਦਰਤੀ ਰੂਪ ਵਿੱਚ ਤਿਆਰ ਕਰਦਾ ਹੈ। ਇਹ ਰਸ ਨਰਵਸ ਸਿਸਟਮ ਦੀਆਂ ਆਪਣੇ-ਆਪ ਚੱਲਣ ਵਾਲੀਆਂ ਪ੍ਰਕਿਰਿਆਵਾਂ ਨੂੰ ਸ਼ਾਂਤ ਕਰਦਾ ਹੈ। ਨਤੀਜੇ ਵਜੋਂ ਦਿਲ ਦੀ ਧੜਕਣ ਵਿੱਚ ਕਮੀ ਆਉਂਦੀ ਹੈ, ਨੀਂਦ ਅਤੇ ਸ਼ਾਂਤੀ ਦੀ ਭਾਵਨਾ ਪੈਦਾ ਹੁੰਦੀ ਹੈ। ਉਹ ਖੂਨ ਦੇ ਦਬਾਅ ਵਿੱਚ ਬਦਲਾਅ ਕਰਦੀ ਹੈ। ਦਿਮਾਗ ਨੂੰ ਚੁਸਤ ਕਰਦੀ ਹੈ। ਭੁੱਖ ਨੂੰ ਸ਼ਾਂਤ ਕਰਦੀ ਹੈ ਅਤੇ ਸੁਚੇਤਨਾ ਵਧਾਉਂਦੀ ਹੈ। ਇਹ ਲੰਬੇ ਸਮੇਂ ਤੱਕ ਤੁਹਾਨੂੰ ਪ੍ਰਭਾਵਿਤ ਕਰਦੀ ਹੈ। ਕੈਫ਼ੀਨ ਮੂਡ ਠੀਕ ਕਰਨ, ਥਕਾਨ ਘਟਾਉਣ ਅਤੇ ਸਰੀਰਕ ਕਾਰਗੁਜ਼ਾਰੀ ਸੁਧਾਰਨ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ। ਕਈ ਵਾਰ ਖਿਡਾਰੀ ਇਸ ਨੂੰ ਇੱਕ ਪੋਸ਼ਣ ਪੂਰਕ ਵਜੋਂ ਵੀ ਇਸਤੇਮਾਲ ਕਰਦੇ ਹਨ। ਕੈਫ਼ੀਨ ਦਾ ਅਸਰ 15 ਮਿੰਟਾਂ ਤੋਂ ਦੋ ਘੰਟਿਆਂ ਲਈ ਵੀ ਰਹਿ ਸਕਦਾ ਹੈ। ਹਜ਼ਮ ਹੋਣ ਤੋਂ ਪੰਜ ਤੋਂ 10 ਘੰਟਿਆਂ ਬਾਅਦ ਸਰੀਰ ਕੈਫ਼ੀਨ ਨੂੰ ਬਾਹਰ ਕੱਢਦਾ ਹੈ। ਹਾਲਾਂਕਿ ਇਸਦੇ ਬੁਰੇ-ਅਸਰ ਉਸ ਤੋਂ ਵੀ ਜ਼ਿਆਦਾ ਦੇਰ ਤੱਕ ਰਹਿੰਦੇ ਹਨ। ਸਰੀਰ ਨੂੰ ਕੈਫ਼ੀਨ ਦੇ ਲਾਭ ਵਧਾਉਣ ਲਈ, ਮਾਹਰ ਇਸ ਦੀ ਸੀਮਤ ਮਾਤਰਾ ਵਿੱਚ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਦੇ ਹਨ। ਇਸ ਦੇ ਬੁਰੇ-ਅਸਰ ਤੋਂ ਬਚਣ ਲਈ ਦੁਪਹਿਰ ਵਿੱਚ ਕੌਫ਼ੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਇੱਕ ਬਾਲਗ 400 ਮਿਲੀਗ੍ਰਾਮ ਕੈਫ਼ੀਨ ਲੈ ਸਕਦਾ ਹੈ, ਜੋ ਕਿ ਚਾਰ ਤੋਂ ਪੰਜ ਕੱਪ ਕੌਫ਼ੀ ਹੈ। ਇਸ ਤੋਂ ਜ਼ਿਆਦਾ ਕੌਫ਼ੀ ਉਨੀਂਦਰਾ, ਚਿੰਤਾ, ਤਰੇਲ਼ੀਆਂ, ਪੇਟ ਦੀ ਗੜਬੜ, ਜੀਅ ਮਤਲਾਉਣਾ, ਸਿਰ ਦਰਦ ਦਾ ਕਾਰਨ ਬਣ ਸਕਦੀ ਹੈ। ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਦੇ ਮਾਹਰ ਸੁਚੇਤ ਕਰਦੇ ਹਨ ਕਿ 1200 ਮਿਲੀਗ੍ਰਾਮ ਕੈਫ਼ੀਨ ਭਾਵ 12 ਕੱਪ ਕੌਫ਼ੀ ਦਾ ਤੁਰੰਤ ਹੀ ਬੁਰਾ ਅਸਰ ਪੈਂਦਾ ਹੈ ਅਤੇ ਮਰੀਜ਼ ਨੂੰ ਦੌਰਾ ਪੈ ਸਕਦਾ ਹੈ।