ਮੌਸਮ ਬਦਲਣ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਕਮਜ਼ੋਰ ਪੈ ਸਕਦੀ ਹੈ, ਜਿਸ ਕਾਰਨ ਜ਼ੁਕਾਮ, ਖੰਘ, ਬੁਖਾਰ ਵਰਗੀਆਂ ਮੌਸਮੀ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਅਜਿਹੇ ਸਮੇਂ ’ਚ ਸਹੀ ਅਤੇ ਪੋਸ਼ਣ ਭਰੀ ਡਾਈਟ ਬਹੁਤ ਜ਼ਰੂਰੀ ਹੁੰਦੀ ਹੈ।

ਜੇ ਡਾਈਟ ’ਚ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਭੋਜਨ ਸ਼ਾਮਲ ਕੀਤਾ ਜਾਵੇ, ਤਾਂ ਸਰੀਰ ਦੀ ਇਮਿਊਨਿਟੀ ਮਜ਼ਬੂਤ ਰਹਿੰਦੀ ਹੈ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ।

ਸੰਤਰਾ/ਨਿੰਬੂ (Citrus Fruits): ਵਿਟਾਮਿਨ C ਨਾਲ ਭਰਪੂਰ, ਇਮਿਊਨ ਸੈੱਲਾਂ ਨੂੰ ਮਜ਼ਬੂਤ ਕਰਦੇ ਨੇ ਅਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਂਦੇ ਨੇ। ਵਿਟਾਮਿਨ C ਨਾਲ ਭਰਪੂਰ ਫਲ ਜਿਵੇਂ ਸੰਤਰਾ, ਨਿੰਬੂ, ਆਂਵਲਾ।

ਅਦਰਕ (Ginger): ਐਂਟੀ-ਇਨਫਲੇਮੇਟਰੀ, ਗਲੇ ਦੀ ਖਰਾਸ਼ ਅਤੇ ਖਾਂਸੀ ਵਿੱਚ ਆਰਾਮ ਦਿੰਦੀ ਹੈ, ਚਾਹ ਵਿੱਚ ਪਾ ਕੇ ਪੀਓ।

ਲੱਸਣ (Garlic): ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ, ਜ਼ੁਕਾਮ-ਖਾਂਸੀ ਨੂੰ ਰੋਕਦਾ ਹੈ ਅਤੇ ਇਮਿਊਨਿਟੀ ਵਧਾਉਂਦਾ ਹੈ।

ਹਲਦੀ ਵਾਲਾ ਦੁੱਧ (Turmeric Milk): ਕਰਕਿਊਮਿਨ ਨਾਲ ਸੋਜ ਘਟਾਉਂਦੀ ਹੈ, ਇਨਫੈਕਸ਼ਨ ਨਾਲ ਲੜਦੀ ਹੈ ਅਤੇ ਰਾਤ ਨੂੰ ਪੀਣ ਨਾਲ ਨੀਂਦ ਵੀ ਚੰਗੀ ਆਉਂਦੀ ਹੈ।

ਆਂਵਲਾ (Amla): ਵਿਟਾਮਿਨ C ਦਾ ਸਭ ਤੋਂ ਵੱਡਾ ਸਰੋਤ, ਇਮਿਊਨਿਟੀ ਨੂੰ ਸੁਪਰਬੂਸਟ ਦਿੰਦਾ ਹੈ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਉਂਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ (Green Leafy Vegetables): ਪਾਲਕ, ਮੇਥੀ ਆਦਿ ਵਿੱਚ ਵਿਟਾਮਿਨ A, C ਅਤੇ ਆਇਰਨ, ਸਰੀਰ ਨੂੰ ਡੀਟੌਕਸ ਕਰਦੀਆਂ ਨੇ।

ਦਹੀਂ (Yogurt): ਪ੍ਰੋਬਾਇਓਟਿਕਸ ਨਾਲ ਗਟ ਹੈਲਥ ਠੀਕ ਕਰਦਾ ਹੈ, ਜੋ ਇਮਿਊਨ ਸਿਸਟਮ ਦਾ 70% ਹਿੱਸਾ ਹੈ।

ਬਦਾਮ ਅਤੇ ਅਖਰੋਟ (Nuts like Almonds, Walnuts): ਵਿਟਾਮਿਨ E ਅਤੇ ਜ਼ਿੰਕ ਨਾਲ ਭਰਪੂਰ, ਇਮਿਊਨ ਸੈੱਲਾਂ ਨੂੰ ਮਜ਼ਬੂਤ ਕਰਦੇ ਨੇ।