High pillow hurting your health: ਅਸੀਂ ਸੌਂਦੇ ਸਮੇਂ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ, ਜੋ ਕਿ ਸਰੀਰ ਦੇ ਲਈ ਖਤਰਨਾਕ ਸਾਬਿਤ ਹੋ ਸਕਦੀਆਂ ਹਨ। ਜੀ ਹਾਂ ਸੌਂਣ ਦੇ ਲਈ ਹਰ ਕੋਈ ਸਿਰਹਾਣੇ ਦੀ ਵਰਤੋਂ ਕਰਦਾ ਹੈ। ਕੁੱਝ ਲੋਕ ਨਰਮ ਸਿਰਹਾਣਾ ਲੈਂਦੇ ਹਨ ਅਤੇ ਕੁੱਝ ਲੋਕਾਂ ਨੂੰ ਕਈ ਸਿਰਹਾਣਿਆਂ ਦੀ ਵਰਤੋਂ ਦੇ ਨਾਲ ਇੱਕ ਉੱਚਾ ਸਿਰਹਾਣਾ ਤਿਆਰ ਕਰਕੇ ਸੌਂਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਦਰਅਸਲ, ਉੱਚੇ ਸਿਰਹਾਣੇ ਨਾਲ ਸੌਣ ਦਾ ਮਤਲਬ ਹੈ ਕਿ ਤੁਸੀਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਡਾਕਟਰ ਹਮੇਸ਼ਾ ਆਰਾਮਦਾਇਕ ਬਿਸਤਰੇ 'ਤੇ ਸੌਣ ਦੀ ਸਲਾਹ ਦਿੰਦੇ ਹਨ। ਤਾਂ ਕਿ ਸੌਂਦੇ ਸਮੇਂ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਤੁਸੀਂ ਚੰਗੀ ਨੀਂਦ ਲੈ ਸਕੋ। ਜੇਕਰ ਤੁਸੀਂ ਸਿਰਹਾਣੇ ਨਾਲ ਸੌਂਦੇ ਹੋ ਜੋ ਬਹੁਤ ਉੱਚਾ ਜਾਂ ਸਖ਼ਤ ਹੈ, ਕਿਉਂਕਿ ਇਹ ਮੋਢਿਆਂ ਅਤੇ ਗਰਦਨ ਦੀਆਂ ਮਾਸਪੇਸ਼ੀਆਂ 'ਤੇ ਦਬਾਅ ਪਾ ਸਕਦਾ ਹੈ। ਜਿਸ ਕਾਰਨ ਗਰਦਨ 'ਚ ਦਰਦ ਅਤੇ ਅਕੜਾਅ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਾਰਨ ਸਿਰ ਦੇ ਪਿਛਲੇ ਹਿੱਸੇ ਅਤੇ ਪਿੱਠ ਵਿੱਚ ਵੀ ਸਮੱਸਿਆਵਾਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਸਿਰਹਾਣੇ ਨੂੰ ਉੱਚਾ ਕਰਕੇ ਸੌਣ ਨਾਲ ਰੀੜ੍ਹ ਦੀ ਹੱਡੀ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਜਦੋਂ ਅਸੀਂ ਬਹੁਤ ਜ਼ਿਆਦਾ ਸਿਰਹਾਣੇ ਲੈ ਕੇ ਸੌਂਦੇ ਹਾਂ, ਤਾਂ ਸਰੀਰ ਦੀ ਸਥਿਤੀ ਖਰਾਬ ਹੋ ਜਾਂਦੀ ਹੈ। ਇਸ ਨਾਲ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਕਈ ਹੋਰ ਸਿਹਤ ਸਮੱਸਿਆਵਾਂ ਹੋਣ ਦੀ ਵੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਸੀਂ ਮੁਸੀਬਤ ਵਿੱਚ ਪੈ ਸਕਦੇ ਹੋ। ਬਹੁਤ ਜ਼ਿਆਦਾ ਸਿਰਹਾਣਾ ਜਾਂ ਉੱਚਾ ਸਿਰਹਾਣਾ ਲੈ ਕੇ ਸੌਣਾ ਵੀ ਤੁਹਾਡੀ ਸੁੰਦਰਤਾ ਨੂੰ ਖਰਾਬ ਕਰ ਸਕਦਾ ਹੈ। ਇਸ ਤਰ੍ਹਾਂ ਦੇ ਨਾਲ ਸੌਂਣ ਕਰਕੇ ਮਿੱਟੀ, ਧੂੜ, ਤੇਲ ਅਤੇ ਡੈਂਡਰਫ ਇਕ ਥਾਂ 'ਤੇ ਜਮ੍ਹਾ ਹੋਣ ਲੱਗਦੇ ਹਨ। ਇਸ ਨਾਲ ਚਿਹਰੇ ਅਤੇ ਸਿਰਹਾਣੇ ਵਿਚਕਾਰ ਰਗੜ ਹੋ ਜਾਂਦੀ ਹੈ, ਜਿਸ ਨਾਲ ਚਮੜੀ 'ਤੇ ਮੁਹਾਂਸੇ ਅਤੇ ਝੁਰੜੀਆਂ ਹੋ ਸਕਦੀਆਂ ਹਨ। ਇਸ ਨਾਲ ਤੁਹਾਡੇ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਸਕਦੀ ਹੈ। ਇਸ ਲਈ ਸੌਣ ਦੀ ਇਸ ਭੈੜੀ ਆਦਤ ਨੂੰ ਤੁਰੰਤ ਠੀਕ ਕਰ ਲੈਣਾ ਚਾਹੀਦਾ ਹੈ। ਸਿਰਹਾਣਾ ਜ਼ਿਆਦਾ ਉੱਚਾ ਰੱਖਣ ਨਾਲ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ। ਜਿਹੜੇ ਲੋਕ ਉੱਚੇ ਜਾਂ ਡਬਲ ਸਿਰਹਾਣੇ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਅਕਸਰ ਸਿਰ ਦਰਦ ਹੁੰਦਾ ਹੈ।