ਰਾਤ ਦੇ ਖਾਣੇ ਤੋਂ ਬਾਅਦ ਮਿੱਠਾ ਖਾਣ ਵਾਲੇ ਦੇਣ ਧਿਆਨ, ਸਿਹਤ ਨਾਲ ਕਰ ਰਹੇ ਖਿਲਵਾੜ ਮਿੱਠੇ ਦੇ ਸ਼ੌਕੀਨ ਵੀ ਬਹੁਤ ਸਾਰੇ ਲੋਕ ਹੁੰਦੇ ਹਨ। ਮਿੱਠੇ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਲੋਕ ਅਪਣੀ ਸਿਹਤ ਨੂੰ ਵੀ ਖ਼ਤਰੇ ਵਿਚ ਪਾ ਦਿੰਦੇ ਹਨ। ਇਹ ਜਾਣਦੇ ਹੋਏ ਕਿ ਖੰਡ ਸਾਡੇ ਲਈ ਜ਼ਹਿਰ ਤੋਂ ਘੱਟ ਨਹੀਂ। ਕੁੱਝ ਲੋਕ ਇਕ ਨਹੀਂ ਬਲਕਿ ਦੋ ਰਸਗੁੱਲੇ ਇਕੱਠੇ ਖਾਂਦੇ ਹਨ। ਇਨ੍ਹਾਂ ਦੇ ਸ਼ੌਕੀਨ ਚਾਹ ਵਿਚ ਤੇਜ਼ ਮਿੱਠਾ ਜਾਂ ਮਿੱਠੇ ਰਸ ਵਿਚ ਡੁੱਬੀ ਜਲੇਬੀ ਨੂੰ ਅਣਗੌਲਿਆਂ ਨਹੀਂ ਕਰ ਪਾਉਂਦੇ। ਰਾਤ ਦੇ ਖਾਣੇ ਜਾਂ ਦੁਪਹਿਰ ਦੇ ਖਾਣੇ ਤੋਂ ਬਾਅਦ, ਮਿੱਠੇ ਦੇ ਸ਼ੌਕੀਨ ਜ਼ਰੂਰ ਕੁੱਝ ਮਿੱਠਾ ਚਾਹੁੰਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਅਸੀਂ ਹਰ ਰੋਜ਼ ਰਾਤ ਦੇ ਖਾਣੇ ਤੋਂ ਬਾਅਦ ਮਿੱਠਾ ਖਾਂਦੇ ਹਾਂ ਤਾਂ ਸਾਡੇ ਸਰੀਰ ’ਤੇ ਕੀ ਅਸਰ ਹੁੰਦਾ ਹੈ। ਤੁਸੀਂ ਜਿੰਨੀ ਜ਼ਿਆਦਾ ਖੰਡ ਖਾਂਦੇ ਹੋ, ਤੁਹਾਡਾ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜ਼ਿਆਦਾ ਖੰਡ ਫ਼ੈਟ ਸੈੱਲਾਂ ਨੂੰ ਖ਼ਰਾਬ ਕਰਦੀ ਹੈ ਅਤੇ ਉਹ ਇਕ ਰਸਾਇਣ ਛਡਦੀ ਹੈ ਜੋ ਭਾਰ ਵਧਾਉਂਦੀ ਹੈ। ਜ਼ਿਆਦਾ ਖੰਡ ਫ਼ੈਟ ਸੈੱਲਾਂ ਨੂੰ ਖ਼ਰਾਬ ਕਰਦੀ ਹੈ ਅਤੇ ਉਹ ਇਕ ਰਸਾਇਣ ਛਡਦੀ ਹੈ ਜੋ ਭਾਰ ਵਧਾਉਂਦੀ ਹੈ। ਬਹੁਤ ਜ਼ਿਆਦਾ ਮਿੱਠਾ ਖਾਣਾ ਜਾਂ ਰੋਜ਼ਾਨਾ ਇਸ ਨੂੰ ਖਾਣ ਨਾਲ ਵੀ ਲਿਵਰ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ। ਕਈ ਮਾਮਲਿਆਂ ਵਿਚ ਲੋਕ ਫ਼ੈਟੀ ਲਿਵਰ ਦੇ ਮਰੀਜ਼ ਵੀ ਬਣ ਜਾਂਦੇ ਹਨ।