ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕ ਨਸ਼ੇ ਲਈ ਕਬਰਾਂ ਵਿੱਚੋਂ ਲਾਸ਼ਾਂ ਕੱਢ ਰਹੇ ਹਨ। ਜੀ ਹਾਂ ਇਹ ਹੈਰਾਨ ਕਰਨ ਵਾਲਾ ਮਾਮਲਾ ਸਿਏਰਾ ਲਿਓਨ ਤੋਂ ਹੈ।



ਹਾਲਾਤ ਅਜਿਹੇ ਹਨ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਐਮਰਜੈਂਸੀ ਦਾ ਐਲਾਨ ਕਰਨਾ ਪਿਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸਿਏਰਾ ਲਿਓਨ ਦੀ ਜੋ ਅਫ਼ਰੀਕਾ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ।



ਅਸਲ ਵਿੱਚ ਇੱਥੋਂ ਦੇ ਲੋਕ ‘ਕੁਸ਼’ ਨਾਂ ਦਾ ਨਸ਼ਾ ਕਰਦੇ ਹਨ। ਇਸ ਨਸ਼ੇ ਲਈ ਮਨੁੱਖੀ ਹੱਡੀਆਂ ਦੀ ਲੋੜ ਪੈਂਦੀ ਹੈ।



ਪ੍ਰੈਜ਼ੀਡੈਂਟ ਜੂਲੀਅਸ ਮਾਡਾ ਬਾਇਓ ਦਾ ਕਹਿਣਾ ਹੈ ਕਿ ਇਹ ਨਸ਼ਾ ਮੌਤ ਦੇ ਚੁੰਗਲ ਤੋਂ ਘੱਟ ਨਹੀਂ।



ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦਿਨ ਵਿੱਚ ਸਿਰਫ ਇੱਕ ਵਾਰ ਹੀ ਇਸ ਡਰੱਗ ਦਾ ਸੇਵਨ ਕਰਨ ਨਾਲ ਬੰਦੇ ਨੂੰ ਸਾਰਾ ਦਿਨ ਹੋਸ਼ ਨਹੀਂ ਰਹਿੰਦੀ।



ਇਹ ਉਨ੍ਹਾਂ ਲਈ ਬਹੁਤ ਖਤਰਨਾਕ ਹੈ ਪਰ ਲੋਕ ਉਸ ਤੋਂ ਖਹਿੜਾ ਨਹੀਂ ਛੁਡਾ ਸਕਦੇ।



ਬੀਬੀਸੀ ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਮਹੀਨਿਆਂ ਵਿੱਚ ਸੈਂਕੜੇ ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ।



ਬ੍ਰਿਟਿਸ਼ ਮੀਡੀਆ ਸੰਸਥਾ ਡੇਲੀਮੇਲ ਦੀ ਰਿਪੋਰਟ ਮੁਤਾਬਕ 'ਕੁਸ਼' ਇੱਕ ਕਿਸਮ ਦਾ ਸਿੰਥੈਟਿਕ ਡਰੱਗ ਹੈ। ਸਿੰਥੈਟਿਕ ਡਰੱਗ ਦਾ ਅਰਥ ਹੈ ਰਸਾਇਣਾਂ ਦੀ ਵਰਤੋਂ ਕਰਕੇ ਬਣਾਇਆ ਗਿਆ ਨਸ਼ਾ।



ਇਸ ਨੂੰ ਸਿਗਰਟ ਵਾਂਗ ਫੂਕ ਕੇ ਨਸ਼ਾ ਕੀਤਾ ਜਾਂਦਾ ਹੈ। ਇਸ ਵਿੱਚ ਗਾਂਜਾ, ਹਸ਼ੀਸ਼ ਤੇ ਘਾਤਕ ਰਸਾਇਣ ਜਿਵੇਂ ਕੀਟਨਾਸ਼ਕ ਮੋਰਟਿਨ ਹਿੱਟ ਵਰਤਿਆ ਜਾਂਦਾ ਹੈ ਪਰ ਨਸ਼ੇੜੀ ਇੱਥੇ ਹੀ ਨਹੀਂ ਰੁਕੇ।



ਉਨ੍ਹਾਂ ਨੇ ਲਾਸ਼ਾਂ ਵਿੱਚੋਂ ਹੱਡੀਆਂ ਕੱਢ ਲਈਆਂ ਤੇ ਨਸ਼ਾ ਕਰਨ ਲੱਗ ਪਏ।



ਦਰਅਸਲ ਪਹਿਲਾਂ ਹੱਡੀਆਂ ਪੀਸਿਆ ਜਾਂਦਾ ਹੈ। ਫਿਰ ਇਸ ਪਾਊਡਰ 'ਚ ਕੁਸ਼ ਮਿਲਾ ਕੇ ਮਿਸ਼ਰਣ ਤਿਆਰ ਕਰਦੇ ਹਨ। ਫਿਰ ਇਸ ਨੂੰ ਇੱਕ ਕਾਗਜ਼ ਵਿੱਚ ਰੋਲ ਕਰਦੇ ਹਨ ਤੇ ਫੂਕ ਲੈਂਦੇ ਹਨ।



ਮਨੁੱਖੀ ਹੱਡੀਆਂ ਵਿੱਚ ਮੌਜੂਦ ਸਲਫਰ ਕੁਸ਼ ਦੇ ਨਸ਼ੇ ਵਿੱਚ ਕੈਟਾਲਿਸਟ ਦਾ ਕੰਮ ਕਰਦਾ ਹੈ। ਜਦੋਂ ਸਾੜਿਆ ਜਾਂਦਾ ਹੈ, ਤਾਂ ਹੱਡੀਆਂ ਵਿੱਚ ਮੌਜੂਦ ਸਲਫਰ ਆਕਸੀਜਨ ਨਾਲ ਪ੍ਰਤੀਕ੍ਰਿਆ ਕਰਦਾ ਹੈ ਤੇ SO2 ਬਣਾਉਂਦਾ ਹੈ।



ਇਸ ਨਾਲ ਨਸ਼ਾ ਤੇਜ਼ ਹੋ ਜਾਂਦਾ ਹੈ। ਭਾਵ ਹੱਡੀਆਂ ਨਸ਼ੇ ਦੀ ਸ਼ਕਤੀ ਨੂੰ ਦੁੱਗਣਾ, ਤਿੰਨ ਗੁਣਾ ਜਾਂ ਸ਼ਾਇਦ ਹੋਰ ਵੀ ਵਧਾ ਦਿੰਦੀਆਂ ਹਨ।