ਕੀ ਹੈ ਕਰੋਨਾ ਦੀ ਨਵੀਂ ਨੋਜਲ ਵੈਕਸੀਨ? ਕਰੋਨਾ ਦੀ ਨਵੀਂ ਨੋਜਲ ਵੈਕਸੀਨ ਨੂੰ INCOVACC ਕਿਹਾ ਜਾਂਦਾ ਹੈ ਇਹ ਭਾਰਤ ਦੇ ਬਾਇਓਟਿਕ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਹੈ ਇਹ ਦੁਨਿਆਂ ਦੀ ਪਹਿਲੀ ਵੈਕਸੀਨ ਹੈ ਜਿਸ ਨੂੰ ਨੱਕ ਦੇ ਰਾਹੀਂ ਦਿੱਤਾ ਜਾਂਦਾ ਹੈ ਇਹ ਇੱਕ ਇੰਟਰਾਨੋਜਲ ਵੈਕਸੀਨ ਹੈ ਜਿਸ ਨੂੰ ਨੱਕ ਦੇ ਜ਼ਰੀਏ ਸਪਰੇਅ ਕੀਤਾ ਜਾਂਦਾ ਹੈ ਇਸ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰੀ ਦਿੱਤੀ ਗਈ ਹੈ ਇਹ ਵੈਕਸੀਨ ਬੂਸਟਰ ਡੋਜ਼ ਦੇ ਰੂਪ ਵਿੱਚ ਪ੍ਰਯੋਗ ਕੀਤੀ ਜਾਂਦੀ ਹੈ ਇੱਕ ਰਿਪੋਰਟ ਅਨੁਸਾਰ 4,000 ਵਲੰਟੀਅਰ ਉਪਰ ਕੀਤੇ ਗਏ ਟਰਾਈਲ ਵਿੱਚ ਇਸ ਨੂੰ ਸੁਰੱਖਿਅਤ ਪਾਇਆ ਗਿਆ ਹੈ ਇਹ ਵੈਕਸੀਨ ਸਕਰਮਣ ਅਤੇ ਗੰਭੀਰ ਇੰਫੈਕਸ਼ਨ ਵਿੱਚ ਮਦਦ ਕਰਦੀ ਹੈ ਇਸ ਨੂੰ ਭਾਰਤ ਦੇ ਡਰੱਗਸ ਰੈਗੂਲੇਟਰ ਦੁਆਰਾ ਅਪਾਤਕਲੀਨ ਉਪਯੋਗ ਲਈ ਮਨਜ਼ੂਰੀ ਦਿੱਤੀ ਗਈ ਹੈ