ਨਕਲ ਪ੍ਰੋਟੀਨ ਪਾਊਡਰ ਨਾਲ ਹੋ ਸਕਦੀਆਂ ਆਹ ਦਿੱਕਤਾਂ
ਆਪਣੇ ਸਰੀਰ ਨੂੰ ਹਰ ਕੋਈ ਫਿੱਟ ਰੱਖਣਾ ਚਾਹੁੰਦਾ ਹੈ
ਇਸ ਚੱਕਰ ਵਿੱਚ ਲੋਕ ਡਾਕਟਰ ਦੀ ਸਲਾਹ ਤੋਂ ਬਗੈਰ ਹੀ ਪ੍ਰੋਟੀਨ ਪਾਊਡਰ ਦੀ ਵਰਤੋਂ ਕਰਨ ਲੱਗ ਪੈਂਦੇ ਹਨ
ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਊਡਰ ਦੇ ਸਾਈਡ ਇਫੈਕਟ ਨਾਲ ਸਰੀਰਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਨਕਲੀ ਪਾਊਡਰ ਦੀ ਵਰਤੋਂ ਨਾਲ ਕੀ-ਕੀ ਦਿੱਕਤਾਂ ਹੋ ਸਕਦੀਆਂ ਹਨ
ਨਕਲੀ ਪ੍ਰੋਟੀਨ ਪਾਊਡਰ ਵਿੱਚ ਮੌਜੂਦ ਹਾਨੀਕਾਰਕ ਤੱਤ ਡਾਈਜੈਸਟਿਵ ਸਿਸਟਮ ਖਰਾਬ ਕਰ ਸਕਦੇ ਹਨ
ਜਿਸ ਨਾਲ ਪੇਟ ਦਰਦ, ਕਬਜ਼ ਅਤੇ ਡਾਇਰੀਆ ਵਰਗੀਆਂ ਗੰਭੀਰ ਸਮੱਸਿਆ ਹੋ ਸਕਦੀਆਂ ਹਨ
ਮਾਹਰਾਂ ਮੁਤਾਬਕ ਨਕਲੀ ਪਾਊਡਰ ਵਿੱਚ ਮੇਲਾਮਾਈਨ, ਫਾਰਮਲਡੀਹਾਈਡ ਅਤੇ ਬੇਂਜੀਨ ਵਰਗੇ ਕੈਮੀਕਲ ਮਿਲਾਏ ਜਾਂਦੇ ਹਨ
ਜੋ ਕਿ ਸਕਿਨ ਦੇ ਨਾਲ-ਨਾਲ ਬਾਕੀ ਅੰਗਾਂ 'ਤੇ ਵੀ ਅਸਰ ਪਾਉਂਦੇ ਹਨ
ਖਰਾਬ ਪ੍ਰੋਟੀਨ ਪਾਊਡਰ ਦੇ ਸੇਵਨ ਨਾਲ ਲਿਵਰ ਸਿਰੋਸਿਸ ਅਤੇ ਲਿਵਰ ਫਈਬ੍ਰੋਸਿਸ ਤੱਕ ਦੀ ਸਮੱਸਿਆ ਹੋ ਸਕਦੀ ਹੈ