ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਮਾਹਰਾਂ ਦੇ ਮੁਤਾਬਕ ਸਵੇਰ ਦਾ ਨਾਸ਼ਤਾ ਭਾਰੀ ਅਤੇ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ



ਰਾਤ ਨੂੰ ਭਾਰੀ ਖਾਣਾ ਖਾਣ ਨਾਲ ਪਾਚਨ ਵਿੱਚ ਦਿੱਕਤ ਹੁੰਦੀ ਹੈ ਅਤੇ ਨੀਂਦ ਵੀ ਖਰਾਬ ਹੋ ਸਕਦੀ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਰਾਤ ਨੂੰ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ



ਰਾਤ ਨੂੰ ਦਹੀ ਨਹੀਂ ਖਾਣੀ ਚਾਹੀਦੀ, ਇਸ ਨਾਲ ਖੰਘ, ਕੱਫ, ਭਾਰ ਅਤੇ ਬੀਪੀ ਵੱਧ ਸਕਦਾ ਹੈ



ਤਲੀਆਂ-ਭੁੰਨੀਆਂ ਚੀਜ਼ਾਂ ਖਾਣ ਨਾਲ ਪਕੌੜੇ, ਕੋਫਤੇ, ਤਲੀ ਮੱਛੀ ਜਾਂ ਚਿਕਨ ਰਾਤ ਨੂੰ ਨਹੀਂ ਖਾਣਾ ਚਾਹੀਦਾ ਹੈ



ਇਸ ਵਿੱਚ ਬਹੁਤ ਜ਼ਿਆਦਾ ਤੇਲ ਹੁੰਦਾ ਹੈ, ਜਿਸ ਨੂੰ ਪਚਨ ਵਿੱਚ ਦਿੱਕਤ ਹੁੰਦੀ ਹੈ



ਰਾਤ ਨੂੰ ਬਹੁਤ ਤਿੱਖਾ ਅਤੇ ਮਸਾਲੇਦਾਰ ਖਾਣਾ ਖਾਣ ਨਾਲ ਐਸੀਡਿਟੀ ਅਤੇ ਗੈਸ ਹੋ ਸਕਦੀ ਹੈ



ਰਾਤ ਨੂੰ ਮਿਠਾਈਆਂ ਨਹੀਂ ਖਾਣੀਆਂ ਚਾਹੀਦੀਆਂ, ਜਿਵੇਂ ਗੁਲਾਬ ਜਾਮਣ, ਚਾਕਲੇਟਸ ਰਾਤ ਨੂੰ ਖਾਣ ਨਾਲ ਨੀਂਦ ਖਰਾਬ ਹੋ ਸਕਦੀ ਹੈ



ਰਾਤ ਵਿੱਚ ਕੌਫੀ ਜਾਂ ਕੋਈ ਵੀ ਕੈਫੀਨ ਵਾਲੀ ਚੀਜ਼ ਨਾ ਪੀਓ, ਇਸ ਨਾਲ ਨੀਂਦ ਵਿੱਚ ਰੁਕਾਵਟ ਆਉਂਦੀ ਹੈ