ਮੀਂਹ ਦੇ ਮੌਸਮ 'ਚ ਬੁਖਾਰ 24 ਘੰਟਿਆਂ ਤੋਂ ਵੱਧ ਰਹਿੰਦਾ ਹੈ ਤਾਂ ਸਾਵਧਾਨ ਰਹਿਣਾ ਚਾਹੀਦਾ ਹੈ ਆਓ ਜਾਣਦੇ ਹਾਂ ਬੁਖਾਰ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕਦੋਂ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੇ ਬੁਖਾਰ ਲੰਬੇ ਸਮੇਂ ਤੱਕ ਰਹਿੰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਇਨਫੈਕਸ਼ਨ ਗੰਭੀਰ ਹੋਣ ਲੱਗੀ ਹੈ। ਬੁਖਾਰ ਜੇ ਲੰਬੇ ਸਮੇਂ ਤੱਕ ਰਹਿੰਦਾ ਹੈ, ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਾਨਸੂਨ 'ਚ ਬੁਖਾਰ ਤੋਂ ਬਚਣ ਲਈ ਕੀ ਕਰੀਏ ? ਨਿਯਮਿਤ ਤੌਰ 'ਤੇ ਹੱਥ ਧੋਵੋ ਅਤੇ ਸਫਾਈ ਬਣਾਈ ਰੱਖੋ। ਸੰਕਰਮਿਤ ਲੋਕਾਂ ਤੋਂ ਆਪਣੇ ਆਪ ਨੂੰ ਬਚਾਓ। ਸਿਰਫ ਪੌਸ਼ਟਿਕ ਭੋਜਨ ਹੀ ਖਾਓ ਅਤੇ ਖੂਬ ਪਾਣੀ ਪੀਓ। ਕਸਰਤ ਕਰੋ ਅਤੇ ਚੰਗੀ ਨੀਂਦ ਲਓ। ਜੇ ਮੀਂਹ 'ਚ ਭਿੱਜਣ ਕਰਕੇ ਬੁਖਾਰ ਹੋ ਗਿਆ ਤਾਂ ਗਰਮ ਪਾਣੀ ਨਾਲ ਹੀ ਨਹਾਓ