ਗਰਮੀਆਂ ਵਿੱਚ ਲੱਸੀ ਪੀਣ ਨਾਲ ਕਈ ਫਾਇਦੇ ਹੁੰਦੇ ਹਨ



ਕੁਝ ਲੋਕ ਰੋਟੀ ਨਾਲ ਲੱਸੀ ਪੀਣਾ ਪਸੰਦ ਕਰਦੇ ਹਨ



ਤਾਂ ਉੱਥੇ ਹੀ ਕੁਝ ਲੋਕ ਖਾਣਾ ਖਾਣ ਤੋਂ ਬਾਅਦ ਲੱਸੀ ਪੀਂਦੇ ਹਨ



ਪਰ ਕੀ ਤੁਹਾਨੂੰ ਪਤਾ ਹੈ ਲੱਸੀ ਪੀਣ ਦਾ ਸਹੀ ਸਮਾਂ ਕੀ ਹੁੰਦਾ ਹੈ



ਤੁਸੀਂ ਦਿਨ ਵਿੱਚ ਲੱਸੀ ਕਿਸੇ ਵੇਲੇ ਵੀ ਪੀ ਸਕਦੇ ਹੋ



ਪਰ ਇਸ ਨੂੰ ਖਾਣਾ ਖਾਣ ਤੋਂ ਬਾਅਦ ਪੀਣਾ ਵੱਧ ਫਾਇਦੇਮੰਦ ਹੁੰਦਾ ਹੈ



ਕਿਉਂਕਿ ਲੱਸੀ ਵਿੱਚ ਗੁੱਡ ਬੈਕਟੀਰੀਆ ਅਤੇ ਲੈਕਟਿਕ ਐਸਿਡ ਹੁੰਦੇ ਹਨ



ਜੋ ਕਿ ਖਾਣਾ ਪਚਾਉਣ ਵਿੱਚ ਮਦਦ ਕਰਦੇ ਹਨ



ਇਸ ਨਾਲ ਪੇਟ ਵਿੱਚ ਹੋਣ ਵਾਲੀ ਜਲਨ ਵੀ ਘੱਟ ਹੁੰਦੀ ਹੈ



ਉੱਥੇ ਹੀ ਖਾਲੀ ਪੇਟ ਲੱਸੀ ਪੀਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ