ਕਿਹੜੀ ਬਿਮਾਰੀ ‘ਚ ਚੜ੍ਹਦਾ ਸਾਹ?
ਅੱਜਕੱਲ੍ਹ ਸਾਹ ਚੜ੍ਹਨਾ ਇੱਕ ਆਮ ਸਮੱਸਿਆ ਹੋ ਗਈ ਹੈ, ਇਸ ਨੂੰ ਮੈਡੀਕਲ ਟਰਮ ਵਿੱਚ ਡਿਸਪੇਨੀਆ ਕਹਿੰਦੇ ਹਨ
ਹਰ ਉਮਰ ਦੇ ਵਿਅਕਤੀ ਨੂੰ ਇਹ ਪਰੇਸ਼ਾਨੀ ਹੋ ਰਹੀ ਹੈ
ਥੋੜੀ ਜਿਹੀ ਫਿਜ਼ਿਕਲ ਐਕਟੀਵਿਟੀ ਕਰਨ ਵੇਲੇ ਸਾਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀ ਬਿਮਾਰੀ ਵਿੱਚ ਸਾਹ ਚੜ੍ਹਨਾ ਇੱਕ ਆਮ ਲੱਛਣ ਬਣ ਜਾਂਦਾ ਹੈ
ਸਾਹ ਚੜ੍ਹਨ ਦੇ ਕਈ ਕਾਰਨ, ਜਿਵੇਂ ਕਿ ਫੇਫੜਿਆਂ ਦੀ ਸਮੱਸਿਆ, ਦਿਲ ਦੀ ਸਮੱਸਿਆ, ਐਲਰਜੀ ਜਾਂ ਐਂਗਜਾਈਟੀ ਜਾਂ ਐਲਰਜੀ ਰਿਐਕਸ਼ਨ ਹੋ ਸਕਦੇ ਹਨ
ਸਾਹ ਚੜ੍ਹਨ ਵਾਲੀਆਂ ਕਈ ਬਿਮਾਰੀਆਂ ਜਿਵੇਂ ਕਿ ਅਸਥਮਾ, ਸੀਓਪੀਡੀ, ਮੋਟਾਪਾ, ਟੁੱਟੀਆਂ ਪਸਲੀਆਂ, ਨਿਮੋਨੀਆ ਜਾਂ ਹਾਰਟ ਫੇਲੀਅਰ ਹੋ ਸਕਦਾ ਹੈ
ਜੇਕਰ ਸਾਹ ਲੈਣ ਵਿੱਚ ਲਗਾਤਾਰ ਦਿੱਕਤ ਆਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ