ਮਿੱਠੀ ਲੱਸੀ ਹਾਲਾਂਕਿ ਗਰਮੀ 'ਚ ਠੰਡਕ ਪਹੁੰਚਾਉਂਦੀ ਹੈ, ਪਰ ਕੁਝ ਲੋਕਾਂ ਲਈ ਇਹ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ।

ਖਾਸ ਕਰਕੇ ਉਹ ਲੋਕ ਜੋ ਸ਼ੁਗਰ, ਮੋਟਾਪਾ, ਪੇਟ ਦੀਆਂ ਬਿਮਾਰੀਆਂ ਜਾਂ ਲੈਕਟੋਜ਼ ਇੰਟੋਲਰੈਂਸ ਨਾਲ ਪੀੜਤ ਹਨ, ਉਨ੍ਹਾਂ ਨੂੰ ਮਿੱਠੀ ਲੱਸੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਸ ਵਿੱਚ ਖੰਡ ਅਤੇ ਦੁੱਧ ਦੇ ਤੱਤ ਹੁੰਦੇ ਹਨ, ਜੋ ਕਿ ਕੁਝ ਸਿਹਤ ਸਮੱਸਿਆਵਾਂ ਨੂੰ ਵਧਾ ਸਕਦੇ ਹਨ।

ਬਲੱਡ ਸ਼ੁਗਰ ਲੈਵਲ ਵਧਾਉਂਦੀ ਹੈ।



ਜਿਹੜੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਨੇ ਉਨ੍ਹਾਂ ਨੂੰ ਤਾਂ ਬਿਲਕੁਲ ਵੀ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇਹ ਮੋਟਾਪਾ ਵਧਾ ਸਕਦੀ ਹੈ।

ਐਸਿਡੀਟੀ ਦਾ ਕਾਰਣ ਬਣ ਸਕਦੀ ਹੈ।

ਪੇਟ ਫੂਲਣਾ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ।

ਜ਼ਿਆਦਾ ਮਿੱਠੀ ਹੋਣ ਕਰਕੇ ਦੰਦਾਂ ਦੀ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ।

ਚਮੜੀ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ।

ਚਮੜੀ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ।

ਪੁਰਾਣੇ ਕੋਲੈਸਟਰੋਲ ਵਾਲੇ ਮਰੀਜ਼ਾਂ ਲਈ ਘਾਤਕ ਹੋ ਸਕਦੀ ਹੈ। ਨੀਂਦ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੇ ਰਾਤ ਨੂੰ ਪੀਤੀ ਜਾਵੇ।

ਵਧੇਰੇ ਮਾਤਰਾ ਵਿੱਚ ਪੀਣ ਨਾਲ ਥਕਾਵਟ ਜਾਂ ਸੁਸਤੀ ਮਹਿਸੂਸ ਹੋ ਸਕਦੀ ਹੈ