ਸਿਹਤ ਮਾਹਿਰ ਕਹਿੰਦੇ ਹਨ ਕਿ ਪੇਸ਼ਾਬ ਰੋਕਣ ਦੀ ਆਦਤ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।

ਅੱਜਕੱਲ੍ਹ ਲੋਕ ਵੱਧ ਪਾਣੀ ਪੀਂਦੇ ਹਨ, ਜਿਸ ਨਾਲ ਵਾਰ-ਵਾਰ ਪੇਸ਼ਾਬ ਆਉਂਦਾ ਹੈ। ਕਈ ਵਾਰ ਲੋਕ ਬਿਜ਼ੀ ਹੋਣ ਕਰਕੇ ਪੇਸ਼ਾਬ ਰੋਕ ਲੈਂਦੇ ਹਨ, ਪਰ ਇਹ ਆਦਤ ਸਰੀਰ ਵਿੱਚ ਟੌਕਸਿਨ ਬਣਾਉਂਦੀ ਹੈ ਅਤੇ ਬੈਕਟੀਰੀਆ ਪੈਦਾ ਕਰ ਸਕਦੀ ਹੈ।

ਇਹ ਆਦਤ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

ਜੇ ਪੇਸ਼ਾਬ ਨੂੰ ਲੰਬੇ ਸਮੇਂ ਲਈ ਰੋਕਿਆ ਜਾਵੇ ਤਾਂ ਮੂਤ ਪ੍ਰਣਾਲੀ ਵਿੱਚ ਬੈਕਟੀਰੀਆ ਵਧ ਸਕਦੇ ਹਨ, ਜੋ ਯੂਰੀਨ ਇੰਫੈਕਸ਼ਨ (UTI) ਦਾ ਕਾਰਣ ਬਣਦੇ ਹਨ।

ਇਸ ਨਾਲ ਪੇਸ਼ਾਬ ਕਰਦਿਆਂ ਜਲਣ, ਦਰਦ, ਬੁਖਾਰ ਅਤੇ ਬਦਬੂ ਆਉਣੀ ਸ਼ਾਮਿਲ ਹੈ। ਅੱਜਕੱਲ੍ਹ UTI ਆਮ ਬਿਮਾਰੀ ਬਣ ਗਈ ਹੈ, ਜੋ ਅਕਸਰ ਪੇਸ਼ਾਬ ਰੋਕਣ ਕਰਕੇ ਹੁੰਦੀ ਹੈ।

ਜੇ ਪੇਸ਼ਾਬ ਵਾਪਸ ਚੜ੍ਹ ਜਾਵੇ ਤਾਂ ਕਿਡਨੀ ਵਿੱਚ ਇੰਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਇਸ ਨਾਲ ਕਿਡਨੀ ਸਟੋਨ ਬਣ ਸਕਦੇ ਹਨ ਅਤੇ ਕਈ ਵਾਰੀ ਕਿਡਨੀ ਇੰਨੀ ਨੁਕਸਾਨੀ ਹੋ ਜਾਂਦੀ ਹੈ ਕਿ ਰਿਪਲੇਸ ਕਰਨ ਦੀ ਲੋੜ ਪੈਂਦੀ ਹੈ।

ਪੇਸ਼ਾਬ ਨੂੰ ਲੰਬੇ ਸਮੇਂ ਲਈ ਨਾ ਰੋਕੋ। ਸੌਣ ਤੋਂ ਪਹਿਲਾਂ ਪੇਸ਼ਾਬ ਕਰਨਾ ਨਾ ਭੁੱਲੋ।

ਪੇਸ਼ਾਬ ਨੂੰ ਲੰਬੇ ਸਮੇਂ ਲਈ ਨਾ ਰੋਕੋ। ਸੌਣ ਤੋਂ ਪਹਿਲਾਂ ਪੇਸ਼ਾਬ ਕਰਨਾ ਨਾ ਭੁੱਲੋ।

ਘਰੋਂ ਨਿਕਲਣ ਤੋਂ ਪਹਿਲਾਂ ਪੇਸ਼ਾਬ ਜ਼ਰੂਰ ਕਰ ਲਵੋ।

ਹਮੇਸ਼ਾ ਠੀਕ ਮਾਤਰਾ ਵਿੱਚ ਪਾਣੀ ਪੀਓ ਤਾਂ ਜੋ ਸਰੀਰ ਹਾਈਡਰੇਟ ਰਹੇ, ਪਰ ਇੰਨਾ ਵੀ ਨਾ ਪੀਓ ਕਿ ਵਾਰ-ਵਾਰ ਪੇਸ਼ਾਬ ਆਵੇ।