ਕਿਹੜੇ ਸੁੱਕੇ ਮੇਵੇ ਭਿੱਜੇ ਹੋਏ ਅਤੇ ਕਿਹੜੇ ਉਸੇ ਤਰ੍ਹਾਂ ਹੀ ਖਾਣੇ ਚਾਹੀਦੇ, ਜਾਣੋ ਮਾਹਰਾਂ ਤੋਂ ਜਵਾਬ



ਹੇਜ਼ਲਨਟ 'ਚ ਫਾਈਟਿਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਇਸ ਨੂੰ ਭਿਓਂਣਾ ਜ਼ਰੂਰੀ ਨਹੀਂ ਹੈ, ਤੁਸੀਂ ਇਸ ਦਾ ਸੇਵਨ ਇਸ ਤਰ੍ਹਾਂ ਕਰ ਸਕਦੇ ਹੋ।



ਪਾਈਨ ਨਟਸ ਨੂੰ ਭਿਓਂ ਕੇ ਮੈਸ਼ ਕੀਤਾ ਜਾ ਸਕਦਾ ਹੈ, ਇਹਨਾਂ ਨੂੰ ਕੱਚਾ ਜਾਂ ਹਲਕਾ ਭੁੰਨਿਆ ਜਾ ਸਕਦਾ ਹੈ।



ਖਜੂਰ ਕੁਦਰਤੀ ਤੌਰ 'ਤੇ ਨਰਮ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਪਾਣੀ 'ਚ ਭਿਓ ਕੇ ਖਾਣ ਦੀ ਜ਼ਰੂਰਤ ਨਹੀਂ ਹੁੰਦੀ।



ਭਿੱਜI ਸੌਗੀ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ, ਕਬਜ਼ ਤੋਂ ਰਾਹਤ ਮਿਲਦੀ ਹੈ



ਬਦਾਮ ਨੂੰ ਪਾਣੀ 'ਚ ਭਿਉਂ ਕੇ ਰੱਖਣ ਨਾਲ ਪਚਣ 'ਚ ਆਸਾਨੀ ਹੁੰਦੀ ਹੈ



ਭਿੱਜੇ ਹੋਏ ਅਖਰੋਟ ਵਿੱਚ ਫਾਈਟਿਕ ਐਸਿਡ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਖਣਿਜਾਂ ਦੀ ਸੋਖਣ ਸ਼ਕਤੀ ਵਧਦੀ ਹੈ



ਕਾਜੂ ਨੂੰ ਪਾਣੀ 'ਚ ਭਿਉਂ ਕੇ ਵੀ ਖਾਣਾ ਚਾਹੀਦਾ ਹੈ, ਜਿਸ ਨਾਲ ਉਹ ਜ਼ਿਆਦਾ ਮਲਾਈਦਾਰ ਬਣ ਜਾਂਦੇ ਹਨ



ਭਿੱਜੇ ਹੋਏ ਪਿਸਤਾ ਦੀ ਬਣਤਰ ਨਰਮ ਹੋ ਜਾਂਦੀ ਹੈ ਅਤੇ ਇਨ੍ਹਾਂ ਨੂੰ ਖਾਣਾ ਅਤੇ ਚਬਾਉਣਾ ਆਸਾਨ ਹੋ ਜਾਂਦਾ ਹੈ।