ਗਰਮੀਆਂ ਵਿੱਚ ਆਉਣ ਵਾਲੇ ਫਲ ਤਰਬੂਜ ਅਤੇ ਖਰਬੂਜਾ ਸਾਰਿਆਂ ਨੂੰ ਕਾਫੀ ਪਸੰਦ ਹੁੰਦੇ ਹਨ



ਤਰਬੂਜ ਵਿੱਚ ਭਰਪੂਰ ਮਾਤਰਾ ਵਿੱਚ ਪਾਣੀ ਹੋਣ ਦੇ ਨਾਲ-ਨਾਲ ਵਿਟਾਮਿਨ ਏ, ਸੀ, ਪੋਟਾਸ਼ੀਅਮ, ਲਾਈਕੋਪੀਨ, ਮੈਗਨੇਸ਼ੀਅਮ ਅਤੇ ਹੋਰ ਕਈ ਐਂਟੀਆਕਸੀਡੈਂਟ ਪਾਏ ਜਾਂਦੇ ਹਨ।



ਜੇਕਰ ਖਰਬੂਜੇ ਦੀ ਗੱਲ ਕਰੀਏ ਤਾਂ ਇਸ ਵਿੱਚ ਵਿਟਾਮਿਨ ਸੀ, ਨਿਆਸਿਨ ਪੋਟਾਸ਼ੀਅਮ, ਪੋਲੇਟ ਪ੍ਰੋਟੀਨ, ਫਾਈਬਰ ਵਰਗੇ ਨਿਊਟ੍ਰੀਐਂਟਸ ਪਾਏ ਜਾਂਦੇ ਹਨ



ਵੈਸੇ ਤਾਂ ਦੋਹਾਂ ਦੇ ਨਿਊਟ੍ਰੀਐਂਟਸ ਵਿੱਚ ਜ਼ਿਆਦਾ ਫਰਕ ਨਹੀਂ ਹੈ ਪਰ ਤਰਬੂਜ ਵਿੱਚ ਲਾਈਕੋਪੀਨ ਐਂਟੀਆਕਸੀਡੈਂਟ ਹੁੰਦਾ ਹੈ ਅਤੇ ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ



ਤਰਬੂਜ ਵੱਧ ਗਲਾਈਸੇਮਿਕ ਇੰਡੈਕਸ ਵਾਲਾ ਫਲ ਹੁੰਦਾ ਹੈ, ਜਦ ਕਿ ਖਰਬੂਜਾ ਘੱਟ ਗਲਾਈਸੇਮਿਕ ਇੰਡੈਕਸ ਵਾਲਾ ਮੰਨਿਆ ਗਿਆ ਹੈ, ਇਸ ਕਰਕੇ ਸ਼ੂਗਰ ਦੇ ਮਰੀਜ਼ ਇਸ ਨੂੰ ਖਾ ਸਕਦੇ ਹਨ



ਤਰਬੂਜ ਅਤੇ ਖਰਬੂਜੇ ਨੂੰ ਦੁਪਹਿਰ ਵੇਲੇ ਖਾਣਾ ਸਹੀ ਰਹਿੰਦਾ ਹੈ, ਉੱਥੇ ਹੀ ਇਸ ਨੂੰ ਰਾਤ ਜਾਂ ਸਵੇਰੇ ਖਾਲੀ ਪੇਟ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਤਰਬੂਜ ਅਤੇ ਖਰਬੂਜਾ ਦੋਵੇਂ ਹੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ ਪਰ ਇਸ ਦੀ ਮਾਤਰਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ



ਇਸ ਨੂੰ ਸ਼ਾਮ ਹੋਣ ਤੋਂ ਪਹਿਲਾਂ-ਪਹਿਲਾਂ ਖਾਣਾ ਚਾਹੀਦਾ ਹੈ