ਬਹੁਤ ਖਤਰਨਾਕ ਹੈ ਹਰ ਰੋਜ਼ ਖਾਇਆ ਜਾਣ ਵਾਲਾ ਇਹ ਸਫੈਦ ਜ਼ਹਿਰ



ਇਸ ਦਾ ਸੇਵਨ ਘੱਟ ਕਰੋ ਨਹੀਂ ਤਾਂ ਬਿਮਾਰੀਆਂ ਤੁਹਾਨੂੰ ਘੇਰ ਲੈਣਗੀਆਂ ਸਿਹਤ 'ਤੇ ਕਈ ਤਰੀਕਿਆਂ ਨਾਲ ਮਾੜਾ ਅਸਰ ਪੈ ਸਕਦਾ ਹੈ।



ਖਾਸ ਤੌਰ 'ਤੇ ਸਫੈਦ ਜ਼ਹਿਰ ਯਾਨੀ ਖੰਡ ਅਤੇ ਨਮਕ ਦਾ ਜ਼ਿਆਦਾ ਸੇਵਨ ਕਈ ਭਿਆਨਕ ਬਿਮਾਰੀਆਂ ਦਾ ਕਾਰਨ ਮੰਨਿਆ ਜਾ ਰਿਹਾ ਹੈ।



ਲੂਣ ਅਤੇ ਚੀਨੀ ਕਾਰਨ ਹੋਣ ਵਾਲੇ ਸਿਹਤ ਖਤਰਿਆਂ ਨੂੰ ਦੇਖਦੇ ਹੋਏ, ਇਸਨੂੰ ਵਾਈਟ ਪੋਇਜ਼ਨ ਕਿਹਾ ਜਾਂਦਾ ਹੈ।



ਲੂਣ ਅਤੇ ਚੀਨੀ ਦਾ ਜ਼ਿਆਦਾ ਸੇਵਨ ਸ਼ੂਗਰ ਅਤੇ ਹਾਈਪਰਟੈਨਸ਼ਨ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਖਤਰਾ ਵਧਾਉਂਦਾ ਹੈ।



ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ।



ਇਸ ਤੋਂ ਇਲਾਵਾ ਖੰਡ ਦਾ ਜ਼ਿਆਦਾ ਸੇਵਨ ਸਰੀਰ 'ਚ ਮੋਟਾਪੇ ਅਤੇ ਸੋਜ ਦੇ ਨਾਲ-ਨਾਲ ਟ੍ਰਾਈਗਲਿਸਰਾਈਡਸ ਨੂੰ ਵੀ ਵਧਾ ਸਕਦਾ ਹੈ।



ਇਸੇ ਤਰ੍ਹਾਂ ਜ਼ਿਆਦਾ ਨਮਕ ਬਲੱਡ ਪ੍ਰੈਸ਼ਰ ਅਤੇ ਪੇਟ ਦੇ ਕੈਂਸਰ ਦਾ ਖਤਰਾ ਵਧਾ ਸਕਦਾ ਹੈ।