ਬਲੈਕ ਕਾਫੀ ਵਿੱਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕੁਝ ਲੋਕਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਹਾਲਾਂਕਿ ਇਹ ਊਰਜਾ ਵਧਾਉਂਦੀ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ, ਪਰ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦੀ।

ਖ਼ਾਸ ਕਰਕੇ ਜਿਨ੍ਹਾਂ ਨੂੰ ਪੇਟ, ਦਿਲ ਜਾਂ ਨੀਂਦ ਨਾਲ ਸੰਬੰਧਿਤ ਸਮੱਸਿਆਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਬਲੈਕ ਕਾਫੀ ਪੀਣ ਤੋਂ ਪਹਿਲਾਂ ਸਾਵਧਾਨ ਰਹਿਣਾ ਚਾਹੀਦਾ ਹੈ।

ਗੰਭੀਰ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕ: 2 ਜਾਂ ਵੱਧ ਕੱਪ ਪੀਣ ਨਾਲ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਦੁੱਗਣਾ ਹੋ ਸਕਦਾ ਹੈ।

ਐਸਿਡ ਰਿਫਲਕਸ ਜਾਂ GERD ਵਾਲੇ: ਤੇਜ਼ਾਬੀ ਗੁਣ ਨਾਲ ਹਾਰਟਬਰਨ ਅਤੇ ਐਸਿਡਿਟੀ ਵਧ ਸਕਦੀ ਹੈ, ਖਾਸ ਕਰਕੇ ਖਾਲੀ ਪੇਟ।

ਐਂਗਜ਼ਾਈਟੀ ਜਾਂ ਤਣਾਅ ਦੇ ਮਰੀਜ਼: ਕੈਫੀਨ ਚਿੰਤਾ ਅਤੇ ਘਬਰਾਹਟ ਨੂੰ ਵਧਾ ਸਕਦੀ ਹੈ।

ਅਨੀਂਦ੍ਰਾ ਜਾਂ ਨੀਂਦ ਦੀਆਂ ਸਮੱਸਿਆਵਾਂ ਵਾਲੇ: ਕੈਫੀਨ ਨੀਂਦ ਵਿੱਚ ਰੁਕਾਵਟ ਪਾਉਂਦੀ ਹੈ।

ਗਲਾਕੋਮਾ ਵਾਲੇ ਮਰੀਜ਼: ਅੱਖਾਂ ਵਿੱਚ ਦਬਾਅ ਵਧਾ ਕੇ ਸਮੱਸਿਆ ਗੰਭੀਰ ਕਰ ਸਕਦੀ ਹੈ।

ਦਿਲ ਦੀਆਂ ਬੀਮਾਰੀਆਂ ਵਾਲੇ: ਅਨਿਯਮਿਤ ਧੜਕਣ ਜਾਂ ਹੋਰ ਸਮੱਸਿਆਵਾਂ ਨੂੰ ਵਧਾ ਸਕਦੀ ਹੈ।

ਐਪੀਲੈਪਸੀ ਜਾਂ ਦੌਰੇ ਪੈਣ ਵਾਲੇ: ਉੱਚ ਮਾਤਰਾ ਵਿੱਚ ਕੈਫੀਨ ਖਤਰਨਾਕ ਹੋ ਸਕਦੀ ਹੈ।

ਆਸਟੀਓਪੋਰੋਸਿਸ ਦਾ ਖਤਰਾ ਵਾਲੇ: ਕੈਲਸ਼ੀਅਮ ਦੀ ਜਜ਼ਬਤਾ ਘਟਾ ਕੇ ਹੱਡੀਆਂ ਕਮਜ਼ੋਰ ਕਰ ਸਕਦੀ ਹੈ।

ਕੁਝ ਦਵਾਈਆਂ ਲੈਣ ਵਾਲੇ: ਥਾਈਰਾਇਡ, ਅਸਥਮਾ ਜਾਂ ਹੋਰ ਦਵਾਈਆਂ ਨਾਲ ਇੰਟਰੈਕਸ਼ਨ ਹੋ ਸਕਦੀ ਹੈ।