ਡਾਰਕ ਚਾਕਲੇਟ, ਜਿਸ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ, ਵਿੱਚ ਕੋਕੋ ਦੀ ਵੱਧ ਮਾਤਰਾ ਹੁੰਦੀ ਹੈ ਜੋ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਪਰ ਕੁਝ ਲੋਕਾਂ ਲਈ ਇਹ ਨੁਕਸਾਨਦਾਇਕ ਵੀ ਹੋ ਸਕਦੀ ਹੈ।

ਜਿਨ੍ਹਾਂ ਨੂੰ ਕੈਫੀਨ ਪ੍ਰਤੀ ਸੰਵੇਦਨਸ਼ੀਲਤਾ, ਦਿਲ ਦੀਆਂ ਬਿਮਾਰੀਆਂ, ਸ਼ੂਗਰ ਸੰਬੰਧੀ ਸਮੱਸਿਆਵਾਂ, ਜਾਂ ਗੈਸਟਰੋਇੰਟੇਸਟਾਈਨਲ ਮੁੱਦੇ ਹਨ, ਉਨ੍ਹਾਂ ਨੂੰ ਡਾਰਕ ਚਾਕਲੇਟ ਦਾ ਸੇਵਨ ਸੀਮਤ ਜਾਂ ਬਿਲਕੁਲ ਬੰਦ ਕਰਨਾ ਚਾਹੀਦਾ।

ਇਸ 'ਚ ਮੌਜੂਦ ਕੈਫੀਨ ਅਤੇ ਥੀਓਬਰੋਮਾਈਨ ਨੀਂਦ ਵਿੱਚ ਵਿਘਨ, ਦਿਲ ਦੀ ਧੜਕਣ ਵਿੱਚ ਵਾਧਾ, ਜਾਂ ਪੇਟ ਦੀਆਂ ਸਮੱਸਿਆਵਾਂ ਵਰਗੇ ਮੁੱਦੇ ਪੈਦਾ ਕਰ ਸਕਦੇ ਹਨ। ਇਸ ਲਈ, ਖਾਸ ਸਿਹਤ ਸਥਿਤੀਆਂ ਵਾਲੇ ਵਿਅਕਤੀਆਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ।

ਸ਼ੂਗਰ ਦੇ ਮਰੀਜ਼: ਡਾਰਕ ਚਾਕਲੇਟ ਵਿੱਚ ਚੀਨੀ ਦੀ ਮਾਤਰਾ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਐਸਿਡ ਰਿਫਲਕਸ: ਇਸ ਦਾ ਸੇਵਨ ਪੇਟ ਵਿੱਚ ਐਸਿਡਿਟੀ ਜਾਂ ਰਿਫਲਕਸ ਨੂੰ ਵਧਾ ਸਕਦਾ ਹੈ।

ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਖ਼ਤਰਨਾਕ।

ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਖ਼ਤਰਨਾਕ।

ਐਲਰਜੀ: ਕੁਝ ਲੋਕਾਂ ਨੂੰ ਕੋਕੋ ਜਾਂ ਹੋਰ ਤੱਤਾਂ ਤੋਂ ਐਲਰਜੀ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਈ ਕੋਲੈਸਟਰਾਲ ਵਾਲਿਆਂ ਲਈ ਮਾੜਾ ਪ੍ਰਭਾਵ ਪੈ ਸਕਦਾ ਹੈ।

ਮਾਈਗਰੇਨ: ਕੈਫੀਨ ਅਤੇ ਟਾਈਰਾਮਾਈਨ ਕਾਰਨ ਸਿਰਦਰਦ ਜਾਂ ਮਾਈਗਰੇਨ ਦੀ ਸਮੱਸਿਆ ਵਧ ਸਕਦੀ ਹੈ।

ਭਾਰ ਵਧਣਾ: ਜ਼ਿਆਦਾ ਸੇਵਨ ਕੈਲੋਰੀ ਵਧਾ ਸਕਦਾ ਹੈ, ਜੋ ਮੋਟਾਪੇ ਦਾ ਕਾਰਨ ਬਣਦਾ ਹੈ।

ਹੱਡੀਆਂ ਦੀ ਸਿਹਤ: ਅਕਸਲੇਟਸ ਦੀ ਮੌਜੂਦਗੀ ਕੈਲਸ਼ੀਅਮ ਦੇ ਸੋਖਣ ਨੂੰ ਘਟਾ ਸਕਦੀ ਹੈ।

ਹੱਡੀਆਂ ਦੀ ਸਿਹਤ: ਅਕਸਲੇਟਸ ਦੀ ਮੌਜੂਦਗੀ ਕੈਲਸ਼ੀਅਮ ਦੇ ਸੋਖਣ ਨੂੰ ਘਟਾ ਸਕਦੀ ਹੈ।

ਪਾਚਣ ਸਮੱਸਿਆਵਾਂ: ਜ਼ਿਆਦਾ ਮਾਤਰਾ ਵਿੱਚ ਸੇਵਨ ਨਾਲ ਕਬਜ਼ ਜਾਂ ਦਸਤ ਹੋ ਸਕਦੇ ਹਨ।



ਬੱਚਿਆਂ ਲਈ ਅਣਉਚਿਤ: ਬੱਚਿਆਂ 'ਤੇ ਕੈਫੀਨ ਦਾ ਪ੍ਰਭਾਵ ਜ਼ਿਆਦਾ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਨਹੀਂ ਦੇਣਾ ਚਾਹੀਦਾ।



ਗਰਭਵਤੀ ਮਹਿਲਾਵਾਂ ਲਈ ਵਧੇਰੇ ਖਾਣ ਖ਼ਤਰਨਾਕ ਹੋ ਸਕਦਾ ਹੈ।