ਕੜ੍ਹੀ-ਚਾਵਲ, ਦਾਲ-ਚਾਵਲ,ਰਾਜਮਾਂਹ-ਚਾਵਲ ਜਾਂ ਛੋਲੇ ਚੌਲ, ਜ਼ਿਆਦਾਤਰ ਲੋਕ ਰੋਟੀ ਦੀ ਬਜਾਏ ਚੌਲ ਖਾਣਾ ਪਸੰਦ ਕਰਦੇ ਹਨ। ਇਹ ਕਾਰਬੋਹਾਈਡਰੇਟ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।

ਇਹ ਆਸਾਨੀ ਨਾਲ ਪਚ ਜਾਂਦੇ ਹਨ, ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇੰਨੇ ਫਾਇਦੇ ਹੋਣ ਦੇ ਬਾਵਜੂਦ ਚੌਲ ਖਾਣ ਦੇ ਨੁਕਸਾਨ ਵੀ ਹਨ।

ਚੌਲ 'ਚ ਕਾਰਬੋਹਾਈਡ੍ਰੇਟ ਜ਼ਿਆਦਾ ਹੁੰਦੇ ਹਨ, ਜੋ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾ ਸਕਦੇ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦੇ ਹਨ।

ਚੌਲ ਖਾਣ ਨਾਲ ਕੈਲੋਰੀ ਜ਼ਿਆਦਾ ਮਿਲਦੀ ਹੈ, ਜਿਸ ਕਾਰਨ ਵਜ਼ਨ ਵਧਣ ਦਾ ਖਤਰਾ ਹੁੰਦਾ ਹੈ।



ਜ਼ਿਆਦਾ ਚੌਲ ਖਾਣ ਨਾਲ ਪਾਚਣ-ਤੰਤਰ ਸੁਸਤ ਹੋ ਸਕਦਾ ਹੈ, ਜਿਸ ਨਾਲ ਗੈਸ, ਜਲਣ ਅਤੇ ਭਾਰਪਨ ਮਹਿਸੂਸ ਹੁੰਦਾ ਹੈ।

ਚਿੱਟੇ ਚੌਲ ਪੋਸ਼ਕ ਤੱਤਾਂ ਤੋਂ ਖਾਲੀ ਹੁੰਦੇ ਹਨ। ਜਦੋਂ ਚੌਲ ਪਾਲਿਸ਼ ਕੀਤੇ ਜਾਂਦੇ ਹਨ ਤਾਂ ਇਸ ਵਿੱਚੋਂ ਫਾਇਬਰ, ਆਇਰਨ ਆਦਿ ਘਟ ਜਾਂਦੇ ਹਨ।



ਫਾਇਬਰ ਘੱਟ ਹੋਣ ਕਰਕੇ ਚੌਲ ਵਧੇਰੇ ਖਾਣ ਨਾਲ ਕਬਜ਼ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਲੰਬੇ ਸਮੇਂ ਤੱਕ ਚੌਲ ਖਾਣ ਨਾਲ ਟਾਈਪ-2 ਡਾਇਬਟੀਜ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਲੰਬੇ ਸਮੇਂ ਤੱਕ ਚੌਲ ਖਾਣ ਨਾਲ ਟਾਈਪ-2 ਡਾਇਬਟੀਜ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਚੌਲ ਦੇ ਨਾਲ ਜੇਕਰ ਘਿਉ, ਤੇਲ ਜਾਂ ਮੱਖਣ ਜ਼ਿਆਦਾ ਵਰਤੇ ਜਾਣ ਤਾਂ ਸਰੀਰ ਵਿੱਚ ਚਰਬੀ ਵਧਦੀ ਹੈ।



ਚੌਲ ਵਿੱਚ ਸਟਾਰਚ ਹੋਣ ਕਰਕੇ ਗਠੀਏ (arthritis) ਵਾਲੇ ਮਰੀਜ਼ਾਂ ਲਈ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ।