ਪਿਛਲੇ ਕੁਝ ਸਾਲਾਂ 'ਚ ਦਿਲ ਦੇ ਦੌਰੇ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ।



ਨੌਜਵਾਨਾਂ ਦੇ ਵਿੱਚ ਤਾਂ ਇਹ ਤੇਜ਼ੀ ਦੇ ਨਾਲ ਵੱਧਿਆ ਹੈ



ਦੱਸ ਦਈਏ ਇਸ ਮਾਮਲੇ ਦੇ ਵਿੱਚ ਔਰਤਾਂ ਵੀ ਇਸ ਤੋਂ ਅਛੂਤੇ ਨਹੀਂ ਰਹੀਆਂ



ਔਰਤਾਂ 'ਚ ਹਾਰਟ ਅਟੈਕ ਦੇ ਮਾਮਲੇ ਮਰਦਾਂ ਦੇ ਮੁਕਾਬਲੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਏ ਹਨ



ਮੈਡੀਕਲ ਜਰਨਲ ਲੈਂਸੇਟ ਦੀ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ 'ਚ ਦਿਲ ਦੇ ਦੌਰੇ ਦੇ ਮਾਮਲਿਆਂ 'ਚ 20 ਫੀਸਦੀ ਦਾ ਵਾਧਾ ਹੋਇਆ ਹੈ



ਮਾਹਿਰਾਂ ਨੇ ਔਰਤਾਂ ਵਿੱਚ ਸਿਗਰਟਨੋਸ਼ੀ ਦੇ ਵਧਦੇ ਰੁਝਾਨ ਅਤੇ ਖ਼ਰਾਬ ਜੀਵਨ ਸ਼ੈਲੀ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਹੈ।



ਪੂਰੀ ਦੁਨੀਆ ਵਿੱਚ ਔਰਤਾਂ ਵਿੱਚ ਕਾਰਡੀਓਵੈਸਕੁਲਰ ਰੋਗਾਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ



ਔਰਤਾਂ ਦੀ ਖ਼ਰਾਬ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਸਿਗਰਟਨੋਸ਼ੀ ਦਾ ਵਧਦਾ ਰੁਝਾਨ ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਵਧਣ ਦੇ ਮੁੱਖ ਕਾਰਨ ਹਨ



ਸੀਨੀਅਰ ਕਾਰਡੀਓਲੋਜਿਸਟ ਡਾ. ਵਰੁਣ ਬਾਂਸਲ ਨੇ ਔਰਤਾਂ ਵਿੱਚ ਵਧ ਰਹੇ ਦਿਲ ਦੇ ਦੌਰੇ ਦੇ ਪਿੱਛੇ ਤਿੰਨ ਮੁੱਖ ਕਾਰਨ ਦੱਸੇ ਹਨ



ਇਹਨਾਂ ਵਿੱਚ ਤਣਾਅ ਦੇ ਕਾਰਕ ਅਤੇ ਜੀਵਨਸ਼ੈਲੀ ਵਿੱਚ ਬਦਲਾਅ, ਸਿਗਰਟਨੋਸ਼ੀ ਅਤੇ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣਾ ਅਤੇ ਕੋਵਿਡ 19 ਸ਼ਾਮਲ ਹਨ।