ਥਾਇਰਾਇਡ ਦੀ ਬਿਮਾਰੀ ਦੇ ਲੱਛਣਾਂ ਵਿੱਚ ਥਕਾਵਟ, ਵਜਨ ਦਾ ਵਾਧਾ ਜਾਂ ਘਟਣਾ, ਠੰਢਾ ਮਹਿਸੂਸ ਕਰਨਾ, ਬਾਲਾਂ ਦਾ ਝੜਨਾ, ਮਨੋਦਸ਼ਾ ਵਿੱਚ ਬਦਲਾਅ ਅਤੇ ਹਾਰਮੋਨਲ ਗੜਬੜੀਆਂ ਸ਼ਾਮਲ ਹਨ।

ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਕੀਤਾ ਗਿਆ ਤਾਂ ਇਹ ਦਿਲ, ਦਿਮਾਗ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਇਸ ਲਈ ਔਰਤਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।

ਔਰਤਾਂ ’ਚ ਕੁਝ ਹਾਰਮੋਨਲ ਜੈਨੇਟਿਕ ਇਨ੍ਹਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਹੁੰਦੀਆਂ ਹਨ। ਇਸ ਕਰਕੇ ਔਰਤਾਂ ਨੂੰ ਥਾਇਰਾਇਡ ਦੀਆਂ ਬਿਮਾਰੀਆਂ ਵਿਰਾਸਤ ’ਚ ਵੀ ਮਿਲ ਸਕਦੀਆਂ ਹਨ।

ਔਰਤਾਂ ਦੇ ਸਰੀਰ ’ਚ ਹਾਰਮੋਨਲ ਤਬਦੀਲੀਆਂ ਬਹੁਤ ਹੁੰਦੀਆਂ ਹਨ ਜਿਵੇਂ ਕਿ ਮਹਾਵਾਰੀ, ਗਰਭਧਾਰਣ, ਡਿਲਿਵਰੀ, ਮੀਨੋਪੌਜ਼, ਜੋ ਕਿ ਥਾਇਰਾਇਡ ਗਲੈਂਡ 'ਤੇ ਪ੍ਰਭਾਵ ਪਾ ਸਕਦੀਆਂ ਹਨ।

ਔਰਤਾਂ ’ਚ ਆਟੋਇਮੀਉਨ ਥਾਇਰਾਇਡ ਰੋਗ ਜਿਵੇਂ ਕਿ Hashimoto's thyroiditis ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਹ ਅਜਿਹੀ ਹਾਲਤ ਹੁੰਦੀ ਹੈ ਜਦੋਂ ਸਰੀਰ ਦੀ ਇਮਿਊਨ ਸਿਸਟਮ ਥਾਇਰਾਇਡ ਗਲੈਂਡ ’ਤੇ ਹਮਲਾ ਕਰਦੀ ਹੈ।

ਔਰਤਾਂ ’ਚ ਤਣਾਅ ਦਾ ਪੱਧਰ ਕਈ ਵਾਰੀ ਵਧੇਰੇ ਹੁੰਦਾ ਹੈ, ਜੋ ਐਂਡੋਕ੍ਰਾਈਨ ਗਲੈਂਡਸ, ਵਿਸ਼ੇਸ਼ ਕਰਕੇ ਥਾਇਰਾਇਡ 'ਤੇ ਅਸਰ ਕਰ ਸਕਦਾ ਹੈ।

ਪ੍ਰੇਗਨੈਂਸੀ ਦੌਰਾਨ ਥਾਇਰਾਇਡ ਗਲੈਂਡ 'ਤੇ ਵੱਧ ਲੋਡ ਪੈਂਦਾ ਹੈ ਜਿਸ ਨਾਲ ਕਈ ਵਾਰੀ ਥਾਇਰਾਇਡ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਜਾਂ ਪੁਰਾਣੀ ਸਮੱਸਿਆ ਵੀ ਵਧ ਜਾਂਦੀ ਹੈ।

ਤੁਹਾਨੂੰ ਇਹ ਦੱਸ ਦਈਏ ਕਿ ਮਰਦਾਂ ਦੇ ਮੁਕਾਬਲੇ ਔਰਤਾਂ ’ਚ ਥਾਇਰਾਇਡ ਦੀ ਬਿਮਾਰੀ ਹੋਣ ਦੀ ਸੰਭਾਵਨਾ 5 ਤੋਂ 8 ਗੁਣਾ ਵੱਧ ਹੁੰਦੀ ਹੈ।



ਇਸ ਲਈ ਔਰਤਾਂ ਨੂੰ ਆਪਣੇ ਹਾਰਮੋਨਲ ਸਿਹਤ, ਖਾਸ ਕਰਕੇ ਥਾਇਰਾਇਡ, ਦਾ ਨਿਯਮਤ ਜਾਂਚ ਕਰਵਾਉਣਾ ਚਾਹੀਦਾ ਹੈ।