ਕਿਉਂ ਹੁੰਦਾ ਹੈ ਬੱਚਿਆਂ ਚ ਦਮਾ ?

ਸਾਹ ਨਾਲੀਆਂ 'ਚ ਸੋਜ ਹੋਣ ਕਾਰਨ ਇਹ ਸੁੰਗੜ ਜਾਂਦੀਆਂ ਹਨ ਅਤੇ ਅਸਥਮਾ (ਦਮਾ) ਦੀ ਸਮੱਸਿਆ ਹੋ ਜਾਂਦੀ ਹੈ।



ਬੱਚਿਆਂ ਵਿੱਚ ਦਮਾ ਬਹੁਤ ਸੰਵੇਦਨਸ਼ੀਲ ਹੁੰਦਾ ਹੈ।



ਇਕ ਅੰਕੜੇ ਮੁਤਾਬਕ ਪਹਿਲੇ 6 ਸਾਲਾਂ ਵਿਚ ਲਗਭਗ 80 ਫੀਸਦੀ ਬੱਚਿਆਂ ਵਿਚ ਦਮੇ ਦੇ ਲੱਛਣ ਪਾਏ ਜਾਂਦੇ ਹਨ।



ਇਸ ਨਾਲ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ



ਅਤੇ ਉਨ੍ਹਾਂ ਨੂੰ ਵਾਰ-ਵਾਰ ਡਾਕਟਰ ਕੋਲ ਲਿਜਾਣਾ ਪੈਂਦਾ ਹੈ।



ਬੱਚਿਆਂ ਵਿੱਚ ਦਮਾ ਜੈਨੇਟਿਕ ਵੀ ਹੋ ਸਕਦਾ ਹੈ।



ਮੌਸਮ ਵਿੱਚ ਤਬਦੀਲੀ, ਹਵਾ ਪ੍ਰਦੂਸ਼ਣ ਵਰਗੇ ਕਾਰਨ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੇ ਹਨ।



ਇਸ ਦਾ ਸਹੀ ਸਮੇਂ 'ਤੇ ਪਤਾ ਲੱਗ ਜਾਵੇ ਤਾਂ ਨਿਸ਼ਚਿਤ ਤੌਰ 'ਤੇ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ।



ਬਾਲ ਰੋਗਾਂ ਦੇ ਮਾਹਿਰ ਮੁਤਾਬਕ ਜੇ ਬੱਚਿਆਂ ਦੇ ਦਮੇ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਸ ਦੇ ਵਧਣ ਦਾ ਖਤਰਾ ਰਹਿੰਦਾ ਹੈ।