ਗਰਮੀਆਂ ਵਿੱਚ ਨਿੰਬੂ ਪਾਣੀ ਬਹੁਤ ਪਸੰਦ ਕੀਤਾ ਜਾਂਦਾ ਹੈ।



ਇਹ ਡਰਿੰਕ ਨਾ ਸਿਰਫ਼ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਬਲਕਿ ਨਿੰਬੂ ਪਾਣੀ ਸਿਹਤ ਲ਼ਈ ਵੀ ਲਾਭਦਾਇਕ ਹੈ।



ਗਰਮੀਆਂ ਵਿੱਚ ਸਰੀਰ ਨੂੰ ਤਰੋਤਾਜ਼ਾ ਕਰਦਾ ਹੈ ਅਤੇ ਨਿੰਬੂ ਵਿੱਚ ਵਿਟਾਮਿਨ ਸੀ ਦੀ ਮੌਜੂਦਗੀ ਕਾਰਨ ਇਮਇਊਨਟੀ ਮਜ਼ਬੂਤ ​​ਹੁੰਦੀ ਹੈ



ਪਰ ਅਜਿਹੇ ਫਾਇਦੇ ਪ੍ਰਾਪਤ ਕਰਨ ਲਈ,ਕਿਤੇ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਇਸ ਦਾ ਸੇਵਨ ਤਾਂ ਨਹੀਂ ਕਰ ਰਹੇ ਹੋ?



ਬਹੁਤ ਜ਼ਿਆਦਾ ਨਿੰਬੂ ਪਾਣੀ ਪੀਣਾ ਜਾਂ ਗਲਤ ਤਰੀਕੇ ਨਾਲ ਇਸ ਦਾ ਸੇਵਨ ਕਰਨਾ ਦੰਦਾਂ ਤੋਂ ਲੈ ਕੇ ਸਮੁੱਚੀ ਸਿਹਤ ਤੱਕ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ।



ਨਿੰਬੂ ਦੇ ਰਸ ਵਿੱਚ ਲਗਭਗ 5-6% ਸਿਟਰਿਕ ਐਸਿਡ ਹੁੰਦਾ ਹੈ। ਨਿੰਬੂ ਪਾਣੀ 'ਚ ਮੌਜੂਦ ਐਸਿਡ ਦੇ ਸੰਪਰਕ 'ਚ ਆਉਣ ਕਾਰਨ ਇਸ ਦਾ ਜ਼ਿਆਦਾ ਸੇਵਨ ਦੰਦਾਂ ਦੇ ਇਨੇਮਲ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ



ਇੱਥੋਂ ਤੱਕ ਕਿ ਬਹੁਤ ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਦੰਦਾਂ ਦੀ ਸਖ਼ਤ ਬਾਹਰੀ ਪਰਤ ਨੂੰ ਨੁਕਸਾਨ ਹੋ ਸਕਦਾ ਹੈ



ਬਹੁਤ ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਹਾਰਟ ਬਰਨ ਦੀ ਸਮੱਸਿਆ ਵਧ ਸਕਦੀ ਹੈ



ਇਸ ਦੀ ਜ਼ਿਆਦਾ ਮਾਤਰਾ ਨਾਲ ਐਸਿਡ ਰਿਫਲਕਸ, ਗੈਸਟਰੋਇੰਟੇਸਟਾਈਨਲ ਸਮੱਸਿਆਵਾਂ, ਮਤਲੀ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਦਿਲ ਦੀ ਜਲਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਜ਼ਿਆਦਾ ਮਾਤਰਾ 'ਚ ਨਿੰਬੂ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ।