ਸਾਡੇ ਘਰਾਂ ਵਿੱਚ ਇਹ ਪੁਰਾਣੀ ਰਵਾਇਤ ਹੈ ਕਿ ਗੁੜ ਖਾਣ ਤੋਂ ਬਾਅਦ ਦਿੱਤਾ ਜਾਂਦਾ ਹੈ ਗੁੜ ਨਾ ਸਿਰਫ ਸਵਾਦਿਸ਼ਟ ਹੁੰਦਾ ਹੈ ਸਗੋਂ ਇਸ ਦੇ ਕਈ ਫਾਇਦੇ ਵੀ ਹੁੰਦੇ ਹਨ ਗੁੜ 'ਚ ਕੁਦਰਤੀ ਤੌਰ 'ਤੇ ਪਾਚਨ ਤੰਤਰ ਹੁੰਦੇ ਹਨ, ਜੋ ਭੋਜਨ ਨੂੰ ਜਲਦੀ ਪਚਾਉਣ 'ਚ ਮਦਦ ਕਰਦੇ ਹਨ ਗੁੜ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ, ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਗੁੜ ਜ਼ਰੂਰ ਖਾਣਾ ਚਾਹੀਦਾ ਹੈ ਗੁੜ ਖੂਨ ਨੂੰ ਸ਼ੁੱਧ ਕਰਨ 'ਚ ਮਦਦ ਕਰਦਾ ਹੈ ਗੁੜ ਦੇ ਸੇਵਨ ਨਾਲ ਸਾਡੇ ਸਰੀਰ ਵਿੱਚ ਆਇਰਨ ਦੀ ਮਾਤਰਾ ਵੱਧ ਜਾਂਦੀ ਹੈ ਜੇਕਰ ਕਿਸੇ ਨੂੰ ਅੱਖਾਂ ਦੀ ਬੀਮਾਰੀ ਹੈ ਤਾਂ ਉਸ ਲਈ ਗੁੜ ਦਾ ਸੇਵਨ ਫਾਇਦੇਮੰਦ ਹੁੰਦਾ ਹੈ ਇਹ ਕੈਲਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ ਇਸ ਦੀ ਵਰਤੋਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਵੀ ਕੀਤੀ ਜਾਂਦੀ ਹੈ ਇਸ ਲਈ ਸਾਨੂੰ ਰੋਜ਼ ਭੋਜਨ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ