ਸਰਦੀਆਂ ਵਿੱਚ ਚਮੜੀ ਦੀ ਦੇਖਭਾਲ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜੇ ਤੁਹਾਡੀ ਸਕਿੱਨ ਓਇਲੀ ਹੈ।

ਠੰਢਾ ਮੌਸਮ ਤੇ ਘੱਟ ਨਮੀ ਚਮੜੀ ਦੀ ਨਮੀ ਘਟਾ ਦਿੰਦੇ ਹਨ ਅਤੇ ਇਸਦਾ ਤੇਲ ਸੰਤੁਲਨ ਖਰਾਬ ਕਰ ਸਕਦੇ ਹਨ, ਜਿਸ ਨਾਲ ਚਿਹਰਾ ਸੁੱਕਾ ਜਾਂ ਬੇਜਾਨ ਲੱਗ ਸਕਦਾ ਹੈ।

ਸਵੇਰੇ ਉੱਠਦੇ ਹੀ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਆਪਣੇ ਚਿਹਰੇ ਨੂੰ ਸਾਫ਼ ਕਰੋ।

ਸਰਦੀਆਂ ਵਿੱਚ ਸਖ਼ਤ ਜਾਂ ਕੈਮੀਕਲ ਵਾਲੇ ਫੇਸ ਵਾਸ਼ ਤੋਂ ਬਚੋ। ਇਸ ਦੀ ਥਾਂ ਓਇਲੀ ਸਕਿਨ ਲਈ ਕੋਮਲ ਫੇਸ ਵਾਸ਼ ਜਾਂ ਕਲੀਨਜ਼ਰ ਵਰਤੋ, ਜੋ ਚਮੜੀ ਨੂੰ ਸਾਫ਼ ਵੀ ਰੱਖੇ ਤੇ ਨਮੀ ਵੀ ਬਰਕਰਾਰ ਰੱਖੇ।

ਚਿਹਰਾ ਧੋਣ ਤੋਂ ਬਾਅਦ ਟੋਨਰ ਲਗਾਉਣਾ ਨਾ ਭੁੱਲੋ। ਇਹ ਚਮੜੀ ਦੇ ਪੋਰਸ ਤੰਗ ਕਰਦਾ ਹੈ ਅਤੇ ਵੱਧ ਤੇਲ ਨੂੰ ਕੰਟਰੋਲ ਕਰਦਾ ਹੈ। ਆਪਣੀ ਸਕਿਨ ਟਾਈਪ ਦੇ ਮੁਤਾਬਕ ਹਰੀ ਚਾਹ, ਵਿਟਾਮਿਨ ਸੀ ਜਾਂ ਗੁਲਾਬ ਜਲ ਵਾਲਾ ਟੋਨਰ ਵਰਤੋਂ।

ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਮੇਸ਼ਾ ਸਨਸਕ੍ਰੀਨ ਲਗਾਓ। ਇਹ ਸਿਰਫ਼ ਟੈਨਿੰਗ ਤੋਂ ਨਹੀਂ ਬਲਕਿ ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਨਾਂ ਤੋਂ ਵੀ ਚਮੜੀ ਦੀ ਰੱਖਿਆ ਕਰਦਾ ਹੈ ਅਤੇ ਚਿਹਰੇ ਨੂੰ ਨਰਮ ਤੇ ਸੁਰੱਖਿਅਤ ਰੱਖਦਾ ਹੈ।

ਸਫਾਈ ਅਤੇ ਟੋਨਿੰਗ ਤੋਂ ਬਾਅਦ ਹਲਕਾ ਪਰ ਹਾਈਡ੍ਰੇਟਿੰਗ ਮਾਇਸਚਰਾਈਜ਼ਰ ਲਗਾਓ। ਇਹ ਚਮੜੀ ਦੇ ਤੇਲ ਸੰਤੁਲਨ ਨੂੰ ਕਾਇਮ ਰੱਖਦਾ ਹੈ ਅਤੇ ਇਸਨੂੰ ਨਰਮ ਤੇ ਤਾਜ਼ਾ ਬਣਾਉਂਦਾ ਹੈ। ਐਲੋਵੇਰਾ ਜਾਂ ਹਾਈਲੂਰੋਨਿਕ ਐਸਿਡ ਵਾਲਾ ਮਾਇਸਚਰਾਈਜ਼ਰ ਸਭ ਤੋਂ ਵਧੀਆ ਚੋਣ ਹੈ।

ਹਫ਼ਤੇ ਵਿੱਚ 2 ਤੋਂ 3 ਵਾਰ ਚਿਹਰੇ ਨੂੰ ਐਕਸਫੋਲੀਏਟ ਕਰੋ ਤਾਂ ਜੋ ਡੈੱਡ ਸਕਿਨ ਸੈੱਲ ਹਟ ਸਕਣ ਅਤੇ ਚਮੜੀ ਤਾਜ਼ਾ ਰਹੇ। ਇਸ ਨਾਲ ਚਮੜੀ ਨਰਮ ਬਣਦੀ ਹੈ ਤੇ ਪੋਰਸ ਸਾਫ਼ ਰਹਿੰਦੇ ਹਨ। ਤੁਸੀਂ ਚਾਹੋ ਤਾਂ ਕੁਦਰਤੀ ਸਮੱਗਰੀ ਨਾਲ ਘਰੇਲੂ ਸਕ੍ਰਬ ਵੀ ਤਿਆਰ ਕਰ ਸਕਦੇ ਹੋ।

ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਕਲੀਂਜ਼ਰ ਨਾਲ ਸਾਫ਼ ਕਰੋ। ਫਿਰ, ਮਾਇਸਚਰਾਈਜ਼ਰ ਲਗਾਓ।

ਤੰਦਰੁਸਤ ਚਮੜੀ ਬਣਾਈ ਰੱਖਣ ਲਈ ਚੰਗੀ ਖੁਰਾਕ ਦਾ ਸੇਵਨ ਕਰੋ ਅਤੇ ਪਾਣੀ ਦੇ ਸੇਵਨ ਵੀ ਕਰੋ।