ਸਰਦੀਆਂ ਦੇ ਮੌਸਮ 'ਚ ਮੱਕੀ ਦੀ ਰੋਟੀ ਹਰ ਪੰਜਾਬੀ ਘਰ ਦੀ ਪਹਿਚਾਣ ਹੈ। ਇਸਨੂੰ ਤਾਜ਼ੇ ਸਰ੍ਹੋਂ ਦੇ ਸਾਗ ਨਾਲ ਖਾਣ ਦਾ ਸੁਆਦ ਹੀ ਕੁਝ ਹੋਰ ਹੁੰਦਾ ਹੈ। ਮੱਕੀ ਦੀ ਰੋਟੀ ਦਾ ਟੈਕਸਟਚਰ, ਸੁਆਦ ਅਤੇ ਖੁਸ਼ਬੂ ਸਿਰਫ਼ ਪੋਸ਼ਣ ਹੀ ਨਹੀਂ, ਬਲਕਿ ਰਸੋਈ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਦਿੰਦੀ ਹੈ।

ਮੱਕੀ ਦੀ ਰੋਟੀ ਨਾ ਸਿਰਫ਼ ਸੁਆਦ ਵਿੱਚ ਲਾਜਵਾਬ ਹੁੰਦੀ ਹੈ, ਬਲਕਿ ਇਹ ਪੋਸ਼ਟਿਕ ਤੱਤਾਂ ਨਾਲ ਭਰਪੂਰ ਵੀ ਹੈ।

ਇਸ 'ਚ ਵਿਟਾਮਿਨ A, B, E ਦੇ ਨਾਲ-ਨਾਲ ਆਇਰਨ, ਕਾਪਰ, ਜ਼ਿੰਕ, ਮੈਗਨੀਜ਼, ਸੇਲੇਨੀਅਮ ਅਤੇ ਪੋਟਾਸ਼ੀਅਮ ਵਰਗੇ ਮੁੱਖ ਮਿਨਰਲ ਵੀ ਵੱਡੀ ਮਾਤਰਾ ਵਿੱਚ ਹੁੰਦੇ ਹਨ। ਇਹ ਸਰੀਰ ਦੀ ਸਿਹਤ, ਹੱਡੀਆਂ ਅਤੇ ਦਿਮਾਗ ਲਈ ਲਾਭਦਾਇਕ ਹਨ, ਜਿਸ ਕਰਕੇ ਮੱਕੀ ਦੀ ਰੋਟੀ ਸਿਰਫ਼ ਸੁਆਦੀ ਨਹੀਂ, ਬਲਕਿ ਪੂਰਨ ਪੋਸ਼ਣ ਵਾਲਾ ਖਾਣਾ ਵੀ ਬਣ ਜਾਂਦੀ ਹੈ।

ਮੱਕੀ ਦੀ ਰੋਟੀ 'ਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਲ ਦੀ ਸਿਹਤ ਨੂੰ ਮਜ਼ਬੂਤ ਬਣਾਉਂਦੇ ਹਨ।

ਇਹ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਦਾ ਹੈ ਅਤੇ ਹਾਰਟ ਅਟੈਕ ਦੇ ਖਤਰੇ ਨੂੰ ਘਟਾਉਂਦਾ ਹੈ। ਇਸ ਨਾਲ ਬੁਰੇ ਕੋਲੇਸਟਰੋਲ ਦੀ ਪੱਧਰ ਵੀ ਘਟਦਾ ਹੈ।

ਮੱਕੀ ਦੀ ਰੋਟੀ ਨੂੰ ਪਚਾਉਣਾ ਬਹੁਤ ਆਸਾਨ ਹੁੰਦਾ ਹੈ। ਇਸ 'ਚ ਮੌਜੂਦ ਵੱਧ ਫਾਈਬਰ ਪਾਚਨ ਪ੍ਰਕਿਰਿਆ ਨੂੰ ਬਿਹਤਰ ਬਣਾਉਂਦਾ ਹੈ।

ਨਿਯਮਿਤ ਤੌਰ ‘ਤੇ ਇਸ ਦਾ ਸੇਵਨ ਕਰਨ ਨਾਲ ਕਬਜ਼, ਐਸੀਡਿਟੀ ਅਤੇ ਅਪਚ ਤੋਂ ਰਾਹਤ ਮਿਲਦੀ ਹੈ।

ਮੱਕੀ ਦੀ ਰੋਟੀ ਖਾਣ ਨਾਲ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਕਿਉਂਕਿ ਇਹ ਊਰਜਾ ਦੇਣ ਵਾਲੇ ਕੰਪਲੈਕਸ ਕਾਰਬੋਹਾਈਡਰੇਟ ਨਾਲ ਭਰੀ ਹੁੰਦੀ ਹੈ।

ਇਸ ਦਾ ਮਤਲਬ ਹੈ ਕਿ ਇਹ ਓਵਰਈਟਿੰਗ ਤੋਂ ਬਚਾਉਂਦੀ ਹੈ ਅਤੇ ਭਾਰ ਘਟਾਉਣ 'ਚ ਸਹਾਇਕ ਹੁੰਦੀ ਹੈ।

ਮੱਕੀ ਦੀ ਰੋਟੀ ਹੌਲੀ-ਹੌਲੀ ਪਚਦੀ ਹੈ ਅਤੇ ਸਰੀਰ ਨੂੰ ਕਾਫ਼ੀ ਸਮੇਂ ਤੱਕ ਊਰਜਾ ਪ੍ਰਦਾਨ ਕਰਦੀ ਹੈ। ਸਰਦੀਆਂ 'ਚ ਇਸ ਦਾ ਸੇਵਨ ਕਰਨ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ।