ਸ਼ਰਾਬ ਦੀ ਲਤ ਇੱਕ ਗੰਭੀਰ ਬਿਮਾਰੀ ਹੈ ਜਿਸ ਨੇ ਸਮਾਜ ਨੂੰ ਬੁਰੀ ਤਰ੍ਹਾਂ ਨਾਲ ਜਕੜ ਲਿਆ ਹੈ ਆਓ ਜਾਣਦੇ ਹਾਂ ਸ਼ਰਾਬ ਪੀਣ ਨਾਲ ਮਹਿਲਾਵਾਂ ਉੱਤੇ ਇਸ ਦਾ ਕੀ ਅਸਰ ਹੁੰਦਾ ਹੈ। ਇਹ ਨਾ ਕੇਵਲ ਸਰੀਰਕ ਤੰਦਰੁਸਤੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਮਾਨਸਿਕ ਸਿਹਤ ਨੂੰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦੀ ਹੈ। ਸ਼ਰਾਬ ਦੀ ਲਤ ਦੇ ਸ਼ਿਕਾਰ ਲੋਕ ਅਕਸਰ ਨਸ਼ੇ ਦੇ ਲਈ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ। ਜਿਵੇਂ ਕਿ ਝੂਠ ਬੋਲਣਾ ਤੇ ਚੋਰੀ ਕਰਨਾ ਤੇ ਹੋਰ ਅਪਰਾਧ ਕਰਨਾ ਸ਼ਾਮਲ ਹੈ। ਇਸ ਨਾਲ ਨਾ ਕੇਵਲ ਉਨ੍ਹਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਸਗੋਂ ਉਨ੍ਹਾਂ ਦੇ ਪਰਿਵਾਰ ਤੇ ਸਮਾਜ ਨੂੰ ਵੀ ਨੁਕਸਾਨ ਹੁੰਦਾ ਹੈ।