Bra ਔਰਤਾਂ ਦੇ ਸਰੀਰ ਦੇ ਆਕਾਰ ਨੂੰ ਬਿਹਤਰ ਬਣਾਈ ਰੱਖਣ ਤੇ ਛਾਤੀ ਨੂੰ ਸਹਾਰਾ ਦੇਣ ਲਈ ਪਹਿਨੀ ਜਾਂਦੀ ਹੈ। ਹਾਲਾਂਕਿ ਬ੍ਰਾ ਪਹਿਨਣ ਦੇ ਦੇ ਜਿੰਨੇ ਫਾਇਦੇ ਹਨ, ਉਸ ਤੋਂ ਕਈ ਜ਼ਿਆਦਾ ਨੁਕਸਾਨ ਹੋ ਸਕਦੇ ਹਨ, ਜੇਕਰ ਇਸ ਦਾ ਸਾਈਜ਼ ਸਹੀ ਨਾ ਹੋਵੇ।



ਸਹੀ ਸਾਇਜ਼ ਨਾ ਪਾਉਣ ਕਰਕੇ ਪੋਸਚਰ ਵੀ ਖਰਾਬ ਹੋ ਸਕਦਾ ਹੈ। ਜਾਣਦੇ ਹਾਂ ਬ੍ਰਾ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।



ਟਾਈਟ ਬ੍ਰਾ ਕਾਰਨ ਸਕਿਨ 'ਤੇ ਰੈਸ਼ੇਜ, ਛਾਤੀ ਨਾਲ ਜੁੜੀਆਂ ਸਮੱਸਿਆਵਾਂ ਤੇ ਖਾਰਸ਼ ਆਦਿ ਕਈ ਸਮੱਸਿਆਵਾਂ ਹੋ ਸਕਦੀਆਂ ਹਨ।



ਇਸ ਦੇ ਨਾਲ ਹੀ ਢਿੱਲੀ ਬ੍ਰਾ ਕਾਰਨ ਤੁਹਾਡੀ Body Shape ਖਰਾਬ ਲੱਗ ਸਕਦੀ ਹੈ।



ਇਸ ਲਈ ਬ੍ਰਾ ਖਰੀਦਣ ਤੋਂ ਪਹਿਲਾਂ ਇਹ ਜਾਣ ਲਓ ਕਿ ਇਸਦਾ ਸਹੀ ਸਾਈਜ਼ ਕਿਵੇਂ ਚੁਣਨਾ ਹੈ।



ਜੇਕਰ ਤੁਹਾਨੂੰ ਵੀ ਬ੍ਰਾ ਦਾ ਸਹੀ ਸਾਈਜ਼ ਚੁਣਨ 'ਚ ਦਿੱਕਤ ਆ ਰਹੀ ਹੈ ਜਾਂ ਤੁਸੀਂ ਨਹੀਂ ਜਾਣਦੇ ਕਿ ਇਸ ਦਾ ਸਹੀ ਸਾਈਜ਼ ਕਿਵੇਂ ਜਾਣਨਾ ਹੈ।



ਸਹੀ ਬ੍ਰਾ ਸਾਈਜ਼ ਚੁਣਨ ਲਈ ਤੁਹਾਨੂੰ ਇਕ ਇੰਚੀ ਟੇਪ ਤੇ ਸ਼ੀਸ਼ੇ ਦੀ ਲੋੜ ਪਵੇਗੀ।



ਇਹ ਧਿਆਨ 'ਚ ਰੱਖੋ ਕਿ ਬ੍ਰਾ ਸਾਈਜ਼ ਮਾਪਣ ਵੇਲੇ ਤੁਸੀਂ ਬਿਨਾਂ ਪੈਡ ਵਾਲੀ ਬ੍ਰਾ ਪਹਿਨੀ ਹੋਵੇ ਤਾਂ ਜੋ ਸਹੀ ਮਾਪ ਲਿਆ ਜਾ ਸਕੇ ਅਤੇ ਆਮ ਵਾਂਗ ਸਾਹ ਲੈਂਦੇ ਰਹੋ। ਜ਼ਿਆਦਾ ਡੂੰਘੇ ਜਾਂ ਲੰਬੇ ਸਾਹ ਨਾ ਲਓ।



ਹੁਣ ਸਭ ਤੋਂ ਪਹਿਲਾਂ ਇੱਕ inch tape ਨਾਲ ਛਾਤੀ ਦੇ ਬਿਲਕੁਲ ਹੇਠਾਂ ਵਾਲੇ ਹਿੱਸੇ ਨੂੰ ਮਾਪੋ, ਜਿੱਥੇ ਬ੍ਰਾ ਬੈਂਡ ਆਉਂਦਾ ਹੈ।



ਜੇਕਰ ਮਾਪ ਔਡ ਨੰਬਰ 'ਚ ਹੈ ਤਾਂ ਇਸ ਵਿਚ 5 ਜੋੜ ਦਿਉ ਤੇ ਜੇਕਰ ਇਹ ਈਵਨ ਨੰਬਰ ਹੈ ਤਾਂ ਇਸ ਵਿਚ 4 ਜੋੜ ਦਿਉ।



ਉਦਾਹਰਣ- ਮੰਨ ਲਓ ਤੁਹਾਡੇ ਬੈਂਡ ਦਾ ਸਾਈਜ਼ 37 ਆਇਆ ਹੈ ਤਾਂ ਉਸ ਵਿੱਚ 5 ਜੋੜ ਦਿਉ ਯਾਨੀ 37+5 = 42। ਜੇਕਰ ਆਕਾਰ 36 ਆਇਆ ਹੈ ਤਾਂ ਉਸ ਵਿਚ 4 ਜੋੜ ਦਿਉ, ਜਿਵੇਂ= 36+4 = 40।



ਹੁਣ ਦੂਜੇ ਪੜਾਅ 'ਚ ਪੂਰੀ ਛਾਤੀ ਨੂੰ ਮਾਪੋ ਤੇ ਇਸਨੂੰ ਬੈਂਡ ਦੇ ਸਾਈਜ਼ ਤੋਂ ਘਟਾ ਦਿਓ। ਉਦਾਹਰਨ- ਮੰਨ ਲਓ ਕਿ ਤੁਹਾਡੇ ਬੈਂਡ ਦਾ ਸਾਈਜ਼ 40 ਹੈ ਤੇ ਬ੍ਰੈਸਟ ਦਾ ਸਾਈਜ਼ ਹੈ 37, ਤਾਂ 40-37=3 ਤੁਹਾਡਾ ਕੱਪ ਸਾਈਜ਼ ਹੈ।



ਤੁਹਾਡੀ ਬ੍ਰਾ ਦਾ ਸਾਈਜ਼ ਹੋ ਗਿਆ, 40C। ਇਸ ਵਿਚ 40 ਤੁਹਾਡੇ ਬੈਂਡ ਦਾ ਸਾਈਜ਼ ਹੈ ਤੇ C ਤੁਹਾਡੇ ਕੱਪ ਦਾ ਸਾਈਜ਼ ਹੈ।