ਕਈ ਮਾਮਲਿਆਂ ਵਿਚ ਗਾਂ-ਮੱਝ ਦੇ ਦੁੱਧ ਨਾਲੋਂ ਬੱਕਰੀ ਦਾ ਦੁੱਧ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।



ਆਯੁਰਵੈਦਿਕ ਤੋਂ ਲੈ ਕੇ ਐਲੋਪੈਥਿਕ ਡਾਕਟਰ ਵੀ ਬੱਕਰੀ ਦੇ ਦੁੱਧ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। 



ਬੱਕਰੀ ਦਾ ਦੁੱਧ ਕਈ ਬਿਮਾਰੀਆਂ ਵਿਚ ਤੁਹਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ।



ਗਾਂ ਅਤੇ ਮੱਝ ਦੇ ਦੁੱਧ ਦੇ ਮੁਕਾਬਲੇ ਬੱਕਰੀ ਦਾ ਦੁੱਧ ਕਾਫ਼ੀ ਪਚਣਯੋਗ ਹੁੰਦਾ ਹੈ। ਨਾਲ ਹੀ ਇਹ ਗੈਸ ਪੈਦਾ ਨਹੀਂ ਕਰਦਾ।



ਡੇਂਗੂ ਵਿਚ ਬੱਕਰੀ ਦਾ ਦੁੱਧ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਜਦੋਂ ਕਿਸੇ ਨੂੰ ਡੇਂਗੂ ਹੁੰਦਾ ਹੈ ਤਾਂ ਮਰੀਜ਼ ਦੇ ਪਲੇਟਲੈਟਸ ਦੀ ਗਿਣਤੀ ਕਾਫ਼ੀ ਘੱਟ ਜਾਂਦੀ ਹੈ।



ਬੱਕਰੀ ਦਾ ਦੁੱਧ ਪੀਣ ਨਾਲ ਪਲੇਟਲੈਟਸ ਤੇਜ਼ੀ ਨਾਲ ਵਧਦੇ ਹਨ।



ਦੁੱਧ ਦੇ ਪੌਸ਼ਟਿਕ ਗੁਣ ਲੋਕਾਂ ਨੂੰ ਜਲਦੀ ਤੋਂ ਜਲਦੀ ਇਕ ਚੰਗੀ ਸਿਹਤ ਪ੍ਰਾਪਤ ਕਰਨ ਵਿਚ ਮਦਦ ਕਰਦੇ ਹਨ।



 ਬੱਕਰੀ ਦੇ ਦੁੱਧ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ।



ਇਸ ਨਾਲ ਸਰੀਰ ‘ਚ ਲਾਲ ਖੂਨ ਦੇ ਸੈੱਲ ਵਧਦੇ ਹਨ। ਇਹ ਜੋੜਾਂ ਦੇ ਦਰਦ ਵਿਚ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।



ਇਸ ਤੋਂ ਇਲਾਵਾ ਇਹ ਦੁੱਧ ਮਾਨਸਿਕ ਸਿਹਤ ਨੂੰ ਸੁਧਾਰਨ ਲਈ ਵੀ ਕਾਰਗਰ ਮੰਨਿਆ ਜਾਂਦਾ ਹੈ।