ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਵੇਰ ਦਾ ਚਿਹਰਾ ਤੁਹਾਡੇ ਗੁਰਦਿਆਂ ਦੀ ਸਿਹਤ ਬਾਰੇ ਦੱਸ ਸਕਦਾ ਹੈ।

ਜੇਕਰ ਤੁਸੀਂ ਆਪਣੇ ਚਿਹਰੇ 'ਤੇ ਸੋਜ, ਮੂੰਹ 'ਚ ਅਜੀਬ ਸੁਆਦ ਜਾਂ ਹਰ ਸਮੇਂ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਇਸਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ। ਇਹ ਲੱਛਣ ਤੁਹਾਡੇ ਗੁਰਦੇ ਦੀ ਵਿਗੜਦੀ ਸਿਹਤ ਦੇ ਲਈ ਅਲਰਟ ਵਾਲੇ ਸੰਕੇਤ ਹੋ ਸਕਦੇ ਹਨ।

ਗੁਰਦੇ ਦਾ ਮੁੱਖ ਕੰਮ ਸਰੀਰ 'ਚੋਂ ਰਹਿੰਦ-ਖੂੰਹਦ ਅਤੇ ਵਾਧੂ ਪਾਣੀ ਨੂੰ ਬਾਹਰ ਕੱਢਣਾ ਹੈ।

ਪਰ ਜਦੋਂ ਗੁਰਦੇ ਕਮਜ਼ੋਰ ਜਾਂ ਖਰਾਬ ਹੋ ਜਾਂਦੇ ਹਨ, ਤਾਂ ਇਹ ਜ਼ਹਿਰੀਲੇ ਪਦਾਰਥ ਸਰੀਰ ਵਿੱਚ ਇਕੱਠੇ ਹੋਣ ਲੱਗਦੇ ਹਨ। ਇਸਦਾ ਅਸਰ ਸਵੇਰੇ ਸਭ ਤੋਂ ਪਹਿਲਾਂ ਚਿਹਰੇ ਅਤੇ ਸਰੀਰ 'ਤੇ ਦਿਖਾਈ ਦਿੰਦਾ ਹੈ।

ਜੇਕਰ ਸਵੇਰੇ ਉੱਠਦੇ ਹੀ ਤੁਹਾਡੀਆਂ ਅੱਖਾਂ ਸੁੱਜੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਜਾਂ ਤੁਹਾਡਾ ਚਿਹਰਾ ਫੁੱਲਿਆ ਹੋਇਆ ਦਿਖਾਈ ਦਿੰਦਾ ਹੈ ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ।

ਇਹ ਸੋਜ ਸ਼ੁਰੂ 'ਚ ਹਲਕੀ ਹੋ ਸਕਦੀ ਹੈ, ਪਰ ਇਹ ਹੌਲੀ-ਹੌਲੀ ਗਿੱਟਿਆਂ, ਲੱਤਾਂ ਅਤੇ ਇੱਥੋਂ ਤੱਕ ਕਿ ਪੇਟ ਤੱਕ ਵੀ ਫੈਲ ਸਕਦੀ ਹੈ।

ਜੇਕਰ ਚਿਹਰਾ ਹਰ ਰੋਜ਼ ਸੋਜ ਰਿਹਾ ਹੈ ਤਾਂ ਇਹ ਪੁਰਾਣੀ ਗੁਰਦੇ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।

ਜਦੋਂ ਗੁਰਦੇ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਤਾਂ ਸਰੀਰ ਵਿੱਚ ਯੂਰੀਆ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਦਾ ਪੱਧਰ ਵੱਧ ਜਾਂਦਾ ਹੈ।

ਇਹ ਪਦਾਰਥ ਖੂਨ 'ਚ ਇਕੱਠੇ ਹੋਣ ਲੱਗਦੇ ਹਨ ਅਤੇ ਮੂੰਹ ਦਾ ਸੁਆਦ ਬਦਲ ਦਿੰਦੇ ਹਨ।

ਇਹ ਪਦਾਰਥ ਖੂਨ 'ਚ ਇਕੱਠੇ ਹੋਣ ਲੱਗਦੇ ਹਨ ਅਤੇ ਮੂੰਹ ਦਾ ਸੁਆਦ ਬਦਲ ਦਿੰਦੇ ਹਨ।

ਸਵੇਰੇ-ਸਵੇਰੇ ਮੂੰਹ 'ਚ ਕੌੜਾਪਨ ਮਹਿਸੂਸ ਹੋਣਾ, ਧਾਤੂ ਦਾ ਸੁਆਦ ਮਹਿਸੂਸ ਹੋਣਾ ਜਾਂ ਸਾਹ ਵਿੱਚੋਂ ਤੇਜ਼ ਬਦਬੂ ਆਉਣਾ- ਇਹ ਸਾਰੇ ਲੱਛਣ ਦਰਸਾਉਂਦੇ ਹਨ ਕਿ ਗੁਰਦੇ ਸਰੀਰ ਨੂੰ ਸਾਫ਼ ਕਰਨ ਵਿੱਚ ਅਸਮਰੱਥ ਹਨ।

ਜੇ ਤੁਸੀਂ ਅਕਸਰ ਥਕਾਵਟ, ਸੁਸਤੀ ਜਾਂ ਲੱਤਾਂ ਵਿੱਚ ਖਿਚਾਅ ਮਹਿਸੂਸ ਕਰਦੇ ਹੋ, ਤਾਂ ਇਹ ਗੁਰਦਿਆਂ ਦੀ ਕੰਮਕਾਜੀ 'ਚ ਗੜਬੜ ਦਾ ਸੰਕੇਤ ਹੋ ਸਕਦਾ ਹੈ।