ਐਲੋਵੇਰਾ ਜਿੱਥੇ ਖੂਬਸੂਰਤ ਚਮੜੀ ਅਤੇ ਵਾਲਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਉਥੇ ਇਹ ਤੁਹਾਡੀ ਸਿਹਤ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਇਸ ਨਾਲ ਪੇਟ ਸਬੰਧੀ ਕਈ ਬੀਮਾਰੀਆਂ, ਸਿਰਦਰਦ, ਭੁੱਖ ਨਾ ਲੱਗਣਾ, ਦੰਦਾਂ ਦੀ ਸਮੱਸਿਆ ਵਰਗੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਜੇ ਤੁਹਾਨੂੰ ਅਕਸਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਰੋਜ਼ਾਨਾ ਐਲੋਵੇਰਾ ਦਾ ਜੂਸ ਖਾਲੀ ਪੇਟ ਪੀਣਾ ਚਾਹੀਦਾ ਹੈ। ਪੀਲੀਆ ਰੋਗ ਤੋਂ ਪੀੜਤ ਲੋਕਾਂ ਲਈ ਐਲੋਵੀਰਾ ਇਕ ਬਹੁਤ ਵਧੀਆ ਦਵਾਈ ਹੈ। 15 ਗ੍ਰਾਮ ਐਲੋਵੀਰਾ ਦਾ ਰਸ ਸਵੇਰੇ ਸ਼ਾਮ ਪੀਓ। ਰੋਜ਼ਾਨਾ ਸਵੇਰੇ ਖਾਲੀ ਪੇਟ ਜੂਸ ਪੀਣ ਨਾਲ ਤੁਹਾਡਾ ਪੇਟ ਸਾਫ ਰਹੇਗਾ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਐਲੋਵੇਰਾ ਜੈੱਲ ‘ਚ ਹਲਦੀ ਮਿਲਾ ਕੇ ਹਲਕਾ ਗਰਮ ਕਰੋ। ਇਸ ਨੂੰ ਦਰਦ ਵਾਲੀ ਥਾਂ ‘ਤੇ ਲਗਾਓ। ਇਹ ਜੋੜਾਂ ਦੇ ਦਰਦ, ਗਠੀਆ, ਮੋਚ ਅਤੇ ਸੋਜ ਵਿੱਚ ਲਾਭਕਾਰੀ ਹੋਵੇਗਾ। ਐਲੋਵੇਰਾ ਭੁੱਖ ਵਧਾਉਣ 'ਚ ਵੀ ਲਾਹੇਵੰਦ ਹੁੰਦੀ ਹੈ। ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਰੋਜ਼ਾਨਾ ਐਲੋਵੇਰਾ ਦਾ ਜੂਸ ਪੀਣਾ ਚਾਹੀਦਾ ਹੈ। ਐਲੋਵੇਰਾ ਜੂਸ ਦਾ ਨਿਯਮਤ ਸੇਵਨ ਕਰਨ ਨਾਲ ਵੀਟਾ ਸਿਸਟਰਲ ਨਾਮਕ ਤੱਤ ਖੂਨ ਦੇ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ। ਇਹ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।