ਬਾਲੀਵੁੱਡ ਦੀ 'ਮਿਮੀ' ਯਾਨੀ ਕ੍ਰਿਤੀ ਸੈਨਨ ਨੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਅਦਾਕਾਰੀ ਦਾ ਸਿੱਕਾ ਜਮਾਇਆ ਹੈ

ਕ੍ਰਿਤੀ ਇੱਕ ਅਜਿਹੇ ਪਰਿਵਾਰ ਤੋਂ ਆਉਂਦੀ ਹੈ ਜਿਸਦਾ ਬਾਲੀਵੁੱਡ ਨਾਲ ਕੋਈ ਲੈਣਾ-ਦੇਣਾ ਨਹੀਂ ਸੀ

ਕ੍ਰਿਤੀ ਨੇ ਐਕਟਿੰਗ 'ਚ ਕੋਈ ਖਾਸ ਕੋਰਸ ਨਹੀਂ ਕੀਤਾ ਹੈ ਪਰ ਬੀ.ਟੈੱਕ ਤੋਂ ਬਾਅਦ ਉਸ ਨੇ ਫਿਲਮ ਇੰਡਸਟਰੀ 'ਚ ਕਦਮ ਰੱਖਿਆ

ਕ੍ਰਿਤੀ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਜੋ ਅਦਾਕਾਰੀ ਵਿੱਚ ਆਪਣਾ ਕਰੀਅਰ ਅਜ਼ਮਾਉਣਾ ਚਾਹੁੰਦੇ ਹਨ

ਕ੍ਰਿਤੀ ਸੈਨਨ ਦਾ ਜਨਮ 27 ਜੁਲਾਈ 1990 ਨੂੰ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ

ਉਸਦੇ ਪਿਤਾ ਰਾਹੁਲ ਸੈਨਨ ਚਾਰਟਰਡ ਅਕਾਊਂਟੈਂਟ ਹਨ ਤੇ ਮਾਂ ਗੀਤਾ ਸੈਨਨ ਦਿੱਲੀ ਯੂਨੀਵਰਸਿਟੀ 'ਚ ਭੌਤਿਕ ਵਿਗਿਆਨ ਦੀ ਪ੍ਰੋਫੈਸਰ ਹੈ

ਕ੍ਰਿਤੀ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 2014 ਵਿੱਚ ਸੁਕੁਮਾਰ ਦੀ ਤੇਲਗੂ ਫਿਲਮ 'ਨੇਨੋਕਾਦਿਨ' ਨਾਲ ਕੀਤੀ

ਕ੍ਰਿਤੀ ਦੇ ਸ਼ਾਹੀ ਜੀਵਨ ਸ਼ੈਲੀ ਦੀ ਗੱਲ ਕਰੀਏ ਤਾਂ ਅੱਜ ਉਹ ਆਪਣੇ ਦਮ 'ਤੇ ਕਰੋੜਾਂ ਦੀ ਮਾਲਕਣ ਬਣ ਚੁੱਕੀ ਹੈ

ਸਾਲ 2021 'ਚ ਕ੍ਰਿਤੀ ਦੀ ਕੁੱਲ ਜਾਇਦਾਦ 5 ਮਿਲੀਅਨ ਡਾਲਰ (37 ਕਰੋੜ ਭਾਰਤੀ ਰੁਪਏ) ਹੈ

ਕ੍ਰਿਤੀ ਸੈਨਨ ਦਾ ਮੁੰਬਈ ਦੇ ਜੁਹੂ ਇਲਾਕੇ 'ਚ ਬਹੁਤ ਹੀ ਖੂਬਸੂਰਤ ਘਰ ਹੈ, ਜਿਸ ਦੀ ਕੀਮਤ 60 ਕਰੋੜ ਰੁਪਏ ਦੱਸੀ ਜਾਂਦੀ ਹੈ