ਅਭਿਨੇਤਰੀ ਹਿਮਾਂਸ਼ੀ ਖੁਰਾਣਾ ਕਿਸੇ ਜਾਣ-ਪਛਾਣ ਦੀ ਮੋਹਤਾਜ਼ ਨਹੀਂ ਹੈ। ਹਿਮਾਂਸ਼ੀ ਨੇ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਦੀ ਸੂਚੀ 'ਚ ਕੀਤਾ ਸ਼ਾਮਲ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਖੂਬਸੂਰਤ ਤਸਵੀਰਾਂ ਫ਼ੈਨਜ ਲਈ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ 'ਚ ਹਿਮਾਂਸ਼ੀ ਰੈੱਡ ਅਨਾਰਕਲੀ ਸੂਟ ਪਾ ਕੇ ਕਈ ਤਰ੍ਹਾਂ ਦੇ ਪੋਜ਼ ਦੇ ਰਹੀ ਹੈ। ਇਕ ਤਸਵੀਰ 'ਚ ਉਹ ਫੋਨ ਦੇ ਨਾਲ ਪੋਜ਼ ਦਿੰਦੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹਿਮਾਂਸ਼ੀ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਖੁੱਲ੍ਹੇ ਵਾਲ ਕੀਤਾ ਹੈ। ਇਸ ਦੇ ਨਾਲ ਹੀ ਕੰਨਾਂ 'ਚ ਵੱਡੇ -ਵੱਡੇ ਝੁਮਕੇ ਵੀ ਕੈਰੀ ਕੀਤੇ ਹਨ। ਹਿਮਾਂਸ਼ੀ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।