ਟੀਵੀ ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਜੋ ਵੀ ਸ਼ੇਅਰ ਕਰਦੀ ਹੈ ਉਹ ਆਉਂਦੇ ਹੀ ਇੰਟਰਨੈੱਟ 'ਤੇ ਵਾਇਰਲ ਹੋ ਜਾਂਦਾ ਹੈ ਇਨ੍ਹਾਂ ਤਾਜ਼ਾ ਤਸਵੀਰਾਂ 'ਚ ਹਿਨਾ ਖਾਨ ਬੌਸ ਲੇਡੀ ਲੁੱਕ 'ਚ ਬੇੱਹਦ ਖੂਬਸੂਰਤ ਲਗ ਰਹੀ ਹੈ ਉਹ ਆਪਣੇ ਇਸ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਨੀਲੇ ਰੰਗ ਦੇ ਪੈਂਟ-ਸੂਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਹਿਨਾ ਦਾ ਪੈਂਟ-ਸੂਟ ਥੋੜਾ ਢਿੱਲੀ ਫਿਟਿੰਗ ਵਾਲਾ ਹੈ, ਜੋ ਉਸ 'ਤੇ ਕਾਫੀ ਸਟਾਈਲਿਸ਼ ਲੱਗ ਰਿਹਾ ਹੈ ਹਿਨਾ ਨੇ ਕੈਪਸ਼ਨ 'ਚ ਲਿਖਿਆ- ਪਿਆਰ ਕੀ ਹੁੰਦਾ ਹੈ.. ਤੇ ਬਲੂ ਹਾਰਟ ਇਮੋਜੀ ਸ਼ੇਅਰ ਕੀਤੀ ਹੈ ਹਿਨਾ ਨੇ ਆਪਣੇ ਲੁੱਕ ਨੂੰ ਗਲੇ 'ਚ ਭਾਰੀ ਚੇਨ, ਅੰਗੂਠੀਆਂ ਤੇ ਹਾਈ ਹੀਲ ਦੇ ਨਾਲ ਐਕਸੈਸਰਾਈਜ਼ ਕੀਤਾ ਖੁੱਲ੍ਹੇ ਲਹਿਰਾਉਂਦੇ ਵਾਲਾਂ ਦੇ ਨਾਲ ਸਮੋਕੀ ਮੇਕਅੱਪ ਨੂੰ ਮੈਚ ਕਰਦੇ ਹਿਨਾ ਨੇ ਕਈ ਸ਼ਾਨਦਾਰ ਪੋਜ਼ ਦਿੱਤੇ ਹਿਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ