ਪਿਛਲਾ ਵਿਸ਼ਵ ਕੱਪ ਖੇਡਣ ਵਾਲੇ ਕ੍ਰਿਸਟੀਆਨੋ ਰੋਨਾਲਡੋ ਦਾ ਭਾਵੇਂ ਹੀ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਨਾ ਹੋਇਆ ਹੋਵੇ ਪਰ ਉਨ੍ਹਾਂ ਨੂੰ ਕ੍ਰਿਸਮਿਸ 'ਤੇ ਖੁਸ਼ੀ ਜ਼ਰੂਰ ਮਿਲੀ ਹੈ। ਰੋਨਾਲਡੋ ਦੀ ਗਰਲਫ੍ਰੈਂਡ ਨੇ ਉਨ੍ਹਾਂ ਨੂੰ ਇਕ ਮਹਿੰਗੀ ਕਾਰ ਗਿਫਟ ਕੀਤੀ ਹੈ।

ਵਿਸ਼ਵ ਕੱਪ ਦੀ ਨਿਰਾਸ਼ਾ ਤੋਂ ਬਾਅਦ ਰੋਨਾਲਡੋ ਨੂੰ ਕ੍ਰਿਸਮਿਸ 'ਤੇ ਬਹੁਤ ਖੁਸ਼ੀ ਮਿਲੀ ਹੈ। ਰੋਨਾਲਡੋ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਕੀ ਹੋਣ ਵਾਲਾ ਹੈ ਅਤੇ ਜਦੋਂ ਉਨ੍ਹਾਂ ਨੇ ਤੋਹਫ਼ਾ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ।

ਰੋਨਾਲਡੋ ਦੀ ਪ੍ਰੇਮਿਕਾ ਜਾਰਜੀਨਾ ਨੇ ਨਵੀਂ ਰੋਲਸ ਰਾਇਸ ਕਾਰ ਖਰੀਦੀ ਹੈ ਅਤੇ ਇਹ ਪੁਰਤਗਾਲੀ ਸੁਪਰਸਟਾਰ ਲਈ ਕ੍ਰਿਸਮਸ ਦਾ ਤੋਹਫਾ ਹੈ। ਇਸ ਕਾਰ ਦੀ ਕੀਮਤ ਕਰੀਬ ਤਿੰਨ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਰੋਨਾਲਡੋ ਅਤੇ ਜਾਰਜੀਨਾ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ, ਪਰ ਦੋਵਾਂ ਨੇ ਵਿਆਹ ਨਹੀਂ ਕੀਤਾ ਹੈ। ਜਾਰਜੀਨਾ 2017 'ਚ ਪਹਿਲੀ ਵਾਰ ਰੋਨਾਲਡੋ ਦੇ ਬੱਚੇ ਦੀ ਮਾਂ ਬਣੀ ਅਤੇ ਫਿਰ 2022 'ਚ ਉਸ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ।

ਹਾਲ ਹੀ 'ਚ ਕਤਰ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੌਰਾਨ ਜਾਰਜੀਨਾ ਉਥੇ ਮੌਜੂਦ ਸੀ ਅਤੇ ਪੁਰਤਗਾਲ ਦਾ ਕਾਫੀ ਸਮਰਥਨ ਕੀਤਾ।